ਸਵਬਨ ਗੌਸਪੁਰੀ, ਹੰਬੜਾਂ

ਹੰਬੜਾਂ ਮੁੱਲਾਂਪੁਰ ਰੋਡ 'ਤੇ ਸਥਿਤ ਪਲਾਈ ਫੈਕਟਰੀ ਵਿਚ ਦੁਪਹਿਰ ਵੇਲੇ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਈ ਸ਼ਹਿਰਾਂ ਤੋਂ ਅੱਗ ਬੁਝਾਉਣ ਲਈ ਪੁੱਜੀਆਂ ਫਾਇਰ ਬਿ੍ਗੇਡਾਂ ਨੇ ਵੱਡੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ। ਪ੍ਾਪਤ ਜਾਣਕਾਰੀ ਅਨੁਸਾਰ ਖੁਰਾਣਾਂ ਪਲਾਈ ਬੋਰਡ ਫੈਕਟਰੀ 'ਚ ਦੁਪਹਿਰ ਮੌਕੇ ਫੈਕਟਰੀ ਦੇ ਚੈਂਬਰ ਵਿਚ ਅਚਾਨਕ ਅੱਗ ਲੱਗ ਗਈ, ਜਿਸ ਦੇ ਮਾਲਕ ਸੰਦੀਪ ਖੁਰਾਣਾ ਨੇ ਪੁਲਿਸ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਪੁੱਜੀਆਂ। ਜਿਸ ਦੇ ਅਮਲੇ ਵੱਲੋਂ ਤਕਰੀਬਨ 2 ਘੰਟੇ ਦੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ। ਮਾਲਕ ਖੁਰਾਣਾ ਅਨੁਸਾਰ ਅੱਗ ਨਾਲ 5 ਲੱਖ ਰੁਪਏ ਦੀ ਮਿਸ਼ਨਰੀ ਤੇ 4 ਲੱਖ ਦਾ ਮਾਲ ਤੇ ਬਿਲਡਿੰਗ ਦਾ ਭਾਰੀ ਨੁਕਸਾਨ ਹੋ ਗਿਆ।