v> ਜੇਐੱਨਐੱਨ, ਲੁਧਿਆਣਾ : ਸਿਵਲ ਲਾਈਨਜ਼ ਦੇ ਨਿਊ ਕੁੰਦਨ ਪੁਰੀ ਇਲਾਕੇ 'ਚ ਸਥਿਤ ਇਕ ਗਾਰਮੈਂਟ ਫੈਕਟਰੀ 'ਚ ਸੋਮਵਾਰ ਤੜਕੇ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ 20 ਗੱਡੀਆਂ ਦੀ ਮਦਦ ਨਾਲ ਤਿੰਨ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪਰ ਹਾਦਸੇ ਕਾਰਨ ਫੈਕਟਰੀ 'ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਹਾਲੇ ਤਕ ਸਪੱਸ਼ਟ ਨਹੀਂ ਹੋ ਸਕੇ ਹਨ।

ਘਟਨਾ ਸੋਮਵਾਰ ਤੜਕੇ ਪੌਣੇ ਤਿੰਨ ਵਜੇ ਦੀ ਹੈ। ਸਚਿਨ ਬੱਗਾ ਗਾਰਮੈਂਟ ਫੈਕਟਰੀ ਦੀ ਪਹਿਲੀ ਮੰਜ਼ਿਲ ਤੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਦੇ ਕੇ ਚੌਕੀਦਾਰ ਨੇ ਰੌਲਾ ਪਾਇਆ। ਉੱਥੇ ਹੀ ਲੋਕਾਂ ਨੇ ਫੈਕਟਰੀ ਮਾਲਿਕ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੇ ਚਾਰੋਂ ਸਟੇਸ਼ਨਾਂ ਤੋਂ ਪੁੱਜੀਆਂ ਗੱਡੀਆਂ ਨੇ ਤਿੰਨ ਘੰਟੇ ਕੀਤੀ ਜੱਦੋਜਹਿਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ।

Posted By: Seema Anand