ਜੇਐੱਨਐੱਨ, ਲੁਧਿਆਣਾ : ਫੋਕਲ ਪੁਆਇੰਟ ਸਥਿਤ ਸਾਈਕਲ ਫੈਕਟਰੀ 'ਚ ਵੀਰਵਾਰ ਦੇਰ ਰਾਤ ਅਚਾਨਕ ਜ਼ਬਰਦਸਤ ਅੱਗ ਲੱਗ ਗਈ ਜਿਸ ਨੇ ਵੇਖਦੇ ਹੀ ਵੇਖਦੇ ਸਾਰੀ ਫੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ। ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੇ ਮੁਲਾਜ਼ਮ ਮੌਕੇ 'ਤੇ ਪੁੱਜ ਗਏ। ਜਾਣਕਾਰੀ ਅਨੁਸਾਰ ਅੱਗ ਰਾਤ ਕਰੀਬ 8 ਵਜੇ ਲੱਗੀ।

ਫੋਕਲ ਪੁਆਇੰਟ ਫੇਜ਼-6 ਸਥਿਤ ਰੋਟਰ ਇੰਟਰਨੈਸ਼ਨਲ ਦੇ ਮਾਲਿਕ ਲੋਕੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਗਰਾਊਂਡ ਫਿਲੋਰ 'ਚ ਸਾਈਕਲਾਂ ਦੇ ਫਰੇਮ ਬਣਦੇ ਹਨ। ਪਹਿਲੀ ਮੰਜ਼ਿਲ 'ਤੇ ਉਨ੍ਹਾਂ ਨੂੰ ਪੇਂਟ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਉਪਰਲੀ ਮੰਜ਼ਿਲ 'ਚ ਅੱਗ ਲੱਗ ਗਈ। ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ ਜਿਸ 'ਤੇ ਫੋਕਲ ਪੁਆਇੰਟ ਤੋਂ 3 ਤੇ ਲੋਕਲ ਅੱਡੇ ਤੋਂ ਚਾਰ ਗੱਡੀਆਂ ਪੁੱਜ ਗਈਆਂ ਤੇ ਅੱੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕੇਸ਼ ਕੁਮਾਰ ਅਨੁਸਾਰ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

---

ਫਾਇਰ ਬਿ੍ਗੇਡ ਦੀ ਗੱਡੀ ਦਾ ਮੈਨ ਹੋਲ 'ਚ ਫੱਸਿਆ ਟਾਇਰ

ਅੱਗ ਬੁਝਾਉਣ ਲਈ ਜਦੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਆ ਰਹੀਆਂ ਸਨ ਤਾਂ ਫੋਕਲ ਪੁਆਇੰਟ 'ਚ ਖੁੱਲੇ੍ਹ ਪਏ ਮੈਨ ਹੋਲ 'ਚ ਇਕ ਗੱਡੀ ਦਾ ਟਾਇਰ ਫਸ ਗਿਆ। ਉੱਕਤ ਗੱਡੀ ਨੂੰ ਦੂਜੀ ਗੱਡੀ ਦੀ ਮਦਦ ਨਾਲ ਖਿੱਚ ਕੇ ਬਾਹਰ ਕੱਿਢਆ ਗਿਆ। ਇਸ ਕਾਰਨ ਦੋਵੇਂ ਗੱਡੀਆਂ ਨੂੰ ਘਟਨਾ ਵਾਲੀ ਥਾਂ 'ਤੇ ਪੁੱਜਣ 'ਚ ਦੇਰ ਹੋ ਗਈ। ਇਸ ਦੌਰਾਨ ਅੱਗ ਨੇ ਭਿਅੰਕਰ ਰੂਪ ਧਾਰ ਲਿਆ। ਫੈਕਟਰੀ 'ਚ ਦੋ ਗੈਸ ਸਿਲੰਡਰ ਵੀ ਸਨ ਪਰ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਬਾਹਰ ਕੱਢ ਲਿਆ ਤੇ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ।