ਜੇਐੱਨਐੱਨ, ਲੁਧਿਆਣਾ : ਲੋਧੀ ਕਲੱਬ ਨੇੜੇ ਦੋ ਸੋ ਫੁੱਟੀ ਰੋਡ 'ਤੇ ਬਰਾਤ 'ਚ ਲਾੜੇ ਨੂੰ ਲੈ ਜਾ ਰਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦੀ ਕੀਮਤ ਢਾਈ ਕਰੋੜ ਦੱਸੀ ਜਾ ਰਹੀ ਹੈ। ਕਾਰ 'ਚ ਅੱਗ ਲਗਦਿਆਂ ਹੀ ਲਾੜੇ ਤੇ ਉਸ ਦੇ ਤਿੰਨ ਦੋਸਤ ਬਾਹਰ ਨਿਕਲ ਗਏ। ਅੱਗ ਲੱਗਣ ਦੌਰਾਨ ਇਕ ਧਮਾਕਾ ਵੀ ਹੋਇਆ। ਕਾਰ 'ਚ ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਲੋਕਾਂ ਨੂੰ ਸੁਚਨਾ ਦਿੱਤੀ। ਇਸ ਤੋਂ ਬਾਅਦ ਲਾੜੇ ਨੂੰ ਦੂਜੀ ਕਾਰ ਤੋਂ ਸਮਾਗਮ ਸਥਾਨ ਤਕ ਪਹੁੰਚਾਇਆ ਗਿਆ।

ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਲੋਧੀ ਕਲੱਬ ਦੇ ਨਜ਼ਦੀਕ ਦੋ ਸੋ ਫੁੱਟੀ ਰੋਡ ਨੇੜਿਓਂ ਬਾਰਾਤ ਨਿਕਲ ਰਹੀ ਸੀ, ਤਾਂ ਅਚਾਨਕ ਕਾਰ 'ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜਲਦ 'ਚ ਕਾਰ ਰੋਕੀ ਗਈ ਤੇ ਲਾੜਾ ਤੇ ਉਸ ਦੇ ਦੋਸਤ ਕਾਰ ਤੋਂ ਬਾਹਰ ਨਿਕਲੇ। ਉਨ੍ਹਾਂ ਦੇ ਕਾਰ ਤੋਂ ਨਿਕਲਣ ਦੇ ਬਾਅਦ ਹੀ ਕਾਰ 'ਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਕਾਫੀ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕਾਰ 'ਤੇ ਪਾਣੀ ਸੁੱਟਿਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਦਸੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ ਗਿਆ।

Posted By: Amita Verma