ਜੇਐੱਨਐੱਨ, ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਤੇ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਨੂੰ ਮੋਸਟ ਰਿਸਪਾਂਸੀਬਲ ਬਿਜ਼ਨਸ ਮੈਂਬਰ ਆਰਗੇਨਾਈਜੇਸ਼ਨ ਐਵਾਰਡ ਪ੍ਾਪਤ ਹੋਇਆ ਹੈ। ਫੀਕੋ ਨੂੰ ਇਹ ਐਵਾਰਡ ਫਾਊਂਡੇਸ਼ਨ ਫਾਰ ਐੱਮਐੱਸਐੱਮਈ ਕਲੱਸਟਰ ਵੱਲੋਂ ਦਿੱਲੀ 'ਚ ਕਰਵਾਈ ਰਿਸਪਾਂਸੀਬਲ ਇੰਡੀਅਨ ਬੀਐੱਮਓਜ਼ 'ਚ ਪ੍ਾਪਤ ਹੋਇਆ ਹੈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਐੱਮਐੱਸਐੱਮਈ ਗਿਰੀਰਾਜ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਐਵਾਰਡ ਨੂੰ ਪ੍ਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਪ੍ਾਪਤ ਕੀਤਾ ਗਿਆ। ਐਵਾਰਡ ਮਿਲਣ 'ਤੇ ਟੀਮ ਨੂੰ ਏਵਨ ਸਾਈਕਲ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ, ਫੀਕੋ ਚੇਅਰਮੈਨ ਕੇਕੇ ਸੇਠ, ਹੀਰੋ ਸਾਈਕਲ ਐੱਮਡੀ ਐੱਸਕੇ ਰਾਏ, ਰਾਜੀਵ ਚਾਵਲਾ, ਮਨਜਿੰਦਰ ਸਿੰਘ ਸਚਦੇਵਾ, ਦਲਬੀਰ ਸਿੰਘ ਧੀਮਾਨ, ਸੁਖਦਿਆਲ ਸਿੰਘ ਬਸੰਤ, ਡਾ. ਬਲਦੀਪ ਸਿੰਘ, ਰਾਜੀਵ ਜੈਨ ਨੇ ਵਧਾਈ ਦਿੱਤੀ ਹੈ।