ਸੰਜੀਵ ਗੁਪਤਾ, ਜਗਰਾਓਂ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸੋਮਵਾਰ ਹਲਕਾ ਦਾਖਾ ਦੀਆਂ ਸਰਾਭਾ, ਚੱਕ ਕਲਾਂ, ਪੁੜੈਣ, ਭੂੰਦੜੀ, ਗੋਰਸੀਆਂ ਮੱਖਣ ਤੇ ਸਵੱਦੀ ਮੰਡੀਆਂ 'ਚ ਦੌਰਾ ਕਰ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ 'ਤੇ ਹੀ ਸਬੰਧਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਹੱਲ ਕਰਵਾਈਆਂ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰ ਕੇ ਕਿਸਾਨੀ ਵੱਡੀ ਢਾਹ ਲਾ ਰਹੀ ਹੈ ਤਾਂ ਕਿ ਸੂਬੇ ਦਾ ਕਿਸਾਨ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਆਪਣਾ ਸੰਘਰਸ਼ ਵਾਪਸ ਲੈ ਲਵੇ ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਲੰਮੇ ਤਜੁਰਬੇ ਕਾਰਨ ਹੀ ਅੱਜ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ, ਪੰਜਾਬ ਸਰਕਾਰ ਪਹਿਲਾ ਵੀ, ਹੁਣ ਵੀ ਅਤੇ ਭਵਿੱਖ ਵਿਚ ਵੀ ਪੰਜਾਬ ਦੇ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ, ਕਿਸਾਨਾਂ ਨੂੰ ਮੰਡੀਆਂ ਤਾਂ ਕੀ ਕਿਸੇ ਵੀ ਖੇਤਰ 'ਚ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ਼ ਦੁਆਉਦਿਆਂ ਕਿਹਾ ਕਿ ਮੰਡੀਂਆਂ 'ਚ ਕਿਸੇ ਵੀ ਤਰ੍ਹਾਂ ਦੀ ਪ੍ਰਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਚੁੱਕਣ ਲਈ ਵਚਨਬੱਧ ਹੈ। ਇਸ ਸਮੇਂ ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ, ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾ ਬੇਟ, ਸ਼ਾਮ ਲਾਲ ਜਿੰਦਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ, ਗੁਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ, ਰਮਨਦੀਪ ਸਿੰਘ ਰਿੱਕੀ ਚੌਹਾਨ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਰਣਜੀਤ ਸਿੰਘ ਹਾਂਸ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਮਨਪ੍ਰਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ, ਸੈਕਟਰੀ ਮਨਮੋਹਣ ਸਿੰਘ, ਸੁਪਰਵਾਈਜ਼ਰ ਦਿਲਬਾਗ ਸਿੰਘ, ਗੁਰਦੀਪ ਸਿੰਘ ਸੁਪਰਵਾਈਜ਼ਰ, ਸੁਪਰਵਾਈਜ਼ਰ ਜਸਵੀਰ ਸਿੰਘ, ਪ੍ਰਰੇਮ ਸਿੰਘ ਬਾਸੀਆ ਡਾਇਰੈਕਟਰ ਤੇ ਚਰਨਜੀਤ ਅਰੋੜਾ ਆਦਿ ਹਾਜ਼ਰ ਸਨ।