ਸੰਜੀਵ ਗੁਪਤਾ, ਜਗਰਾਓਂ

ਪੰਜਾਬ ਸਮੇਤ 5 ਸੂਬਿਆਂ 'ਚ ਆਗਾਮੀ ਵਿਧਾਨ ਸਭਾ ਚੋਣਾਂ 'ਚ ਭਾਜਪਾਈਆਂ ਦੇ ਖਿਲਾਫ ਕਿਸਾਨਾਂ ਸਮੇਤ ਸੂਬਿਆਂ ਦਾ ਆਵਾਮ ਸੜਕਾਂ 'ਤੇ ਉਤਰ ਕੇ ਇਸ ਪਾਰਟੀ ਨੂੰ ਚੱਲਦਾ ਕਰੇਗਾ। ਇਹ ਐਲਾਨ ਅੱਜ ਜਗਰਾਓਂ ਵਿਖੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਕਿਸਾਨੀ ਮੋਰਚੇ ਦੇ 254ਵੇਂ ਦਿਨ ਪਹੁੰਚੇ ਇਕੱਠ ਨੇ ਨਾਅਰੇਬਾਜ਼ੀ ਦੌਰਾਨ ਕੀਤਾ। ਸ਼ੁੱਕਰਵਾਰ ਨੂੰ ਧਰਨਾਕਾਰੀਆਂ ਨੇ ਹਿੰਦੀ ਪਤਰਿਕਾ ਨਾਗਰਿਕ ਅਤੇ ਇਨਕਲਾਬੀ ਮਜਦੂਰ ਕੇਂਦਰ ਦੇ ਮੀਤ ਪਰਧਾਨ ਸਾਥੀ ਨਗੇਂਦਰ ਦੇ ਬੇਵਕਤ ਵਿਛੋੜੇ ਤੇ ਡੰੂਘੇ ਦੱੁਖ ਦਾ ਇਜ਼ਹਾਰ ਕਰਦਿਆਂ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਆਪਣੇ ਸੰਬੋਧਨ 'ਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮਜਦੂਰਾਂ ਕਿਰਤੀਆਂ ਦੀ ਮੁੁਕਤੀ ਦੇ ਵਾਹਨ, ਵਿਦਿਆਰਥੀ ਜੀਵਨ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਸਾਥੀ ਨਗੇਂਦਰ ਇਨਕਲਾਬ ਨੂੰ ਸਮਰਪਿਤ ਸ਼ਾਨਦਾਰ ਸ਼ਖਸੀਅਤ ਸਨ। ਉਨ੍ਹਾਂ ਦੇ ਬੇਵਕਤ ਵਿਛੋੜੇ ਨੇ ਲੋਕ ਮੁੁਕਤੀ ਲਹਿਰ ਦਾ ਵੱਡਾ ਨੁੁਕਸਾਨ ਕੀਤਾ ਹੈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਸੂਜਾਪੁੁਰ, ਜਗਦੀਸ਼ ਸਿੰਘ, ਹਰਭਜਨ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੰਜ ਰਾਜਾਂ ਦੀਆਂ ਆਉਂਦੇ ਵਰੇ ਆ ਰਹੀਆਂ ਇਲੈਕਸ਼ਨ ਕਾਰਨ ਭਾਜਪਾਈਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਸਮੇਂ ਬੁੁਲਾਰਿਆਂ ਨੇ ਪੰਜਾਬ ਦੇ ਪਿੰਡਾਂ 'ਚ ਝੋਨੇ ਦੀ ਲੁੁਆਈ ਦੇ ਮਾਮਲੇ 'ਚ ਦਿਹਾੜੀ ਰੇਟ ਨੂੰ ਲੈਕੇ ਉਠ ਰਹੇ ਵਿਵਾਦਾਂ ਨੂੰ ਤੂਲ ਦੇਣ ਦੀ ਥਾਂ ਪਿੰਡ ਪੱਧਰ ਤੇ ਹੀ ਆਪਸੀ ਵਿਚਾਰ-ਵਟਾਂਦਰਾ, ਜਮਾਤੀ ਭਾਈਚਾਰਕ ਸਾਂਝ ਅਤੇ ਮਨੱੁਖੀ ਸਨੇਹ ਰਾਹੀਂ ਨਿਪਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਮਜਦੂਰ ਸੰਘਰਸ਼ ਦੇ ਕਾਲੇ ਕਨੂੰਨਾਂ ਖਿਲਾਫ ਸਿਖਰ ਤੇ ਪੰਹੁੁਚੇ ਇਸ ਸੰਘਰਸ਼ ਦੇ ਸਮੇ ਅਜਿਹੇ ਮਤਭੇਦ ਸੰਘਰਸ਼ ਲਈ ਨੁੁਕਸਾਨਦੇਹ ਸਾਬਤ ਹੋ ਸਕਦੇ ਹਨ। ਇਸ ਸਮੇਂ ਇਕ ਮਤੇ ਰਾਹੀ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਖਾਦਾਂ ਦਾ ਸਰਕਾਰੀ ਕੋਟਾ ਪੂਰੀ ਮਾਤਰਾ 'ਚ ਅਲਾਟ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਜਗਰਾਓਂ ਰੇਲ ਪਾਰਕ ਸੰਘਰਸ਼ ਮੋਰਚੇ 'ਚ ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਦੇਸ਼ ਧਰੋਹ ਦੇ ਝੂਠੇ ਕੇਸਾਂ 'ਚ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੰੁਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ ਲਈ ਜੋਰਦਾਰ ਆਵਾਜ ਬੁੁਲੰਦ ਕੀਤੀ ਜਾਵੇਗੀ।