ਸੰਜੀਵ ਗੁਪਤਾ, ਜਗਰਾਓਂ : ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਅੱਜ ਕਿਸਾਨਾਂ ਦਾ ਰੋਹ, ਹਾੜ੍ਹੇ ਦੀ ਗਰਮੀ 'ਚ ਅੱਜ ਸੜਕਾਂ 'ਤੇ ਕੇਂਦਰ ਸਰਕਾਰ ਖਿਲਾਫ ਉਬਲਿਆ। ਕਿਸਾਨਾਂ ਨਾਲ ਰਾਜਨੀਤਿਕ ਪਾਰਟੀਆਂ, ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ, ਸੰਤਾਂ-ਮਹਾਪੁਰਸ਼ਾਂ, ਆੜ੍ਹਤੀਆਂ ਤੋਂ ਇਲਾਵਾ ਦਰਜਨਾਂ ਵਰਗਾਂ ਦਾ ਵੱਡਾ ਇਕੱਠ ਅੱਜ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ, ਜੀਟੀ ਰੋਡ ਅਤੇ ਿਲੰਕ ਸੜਕਾਂ 'ਤੇ ਡਟਿਆ ਰਿਹਾ। ਜਗਰਾਓਂ ਵਿਖੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਚੱਕਾ ਜਾਮ ਕਰਦਿਆਂ ਕਿਸਾਨ ਜੱਥੇਬੰਦੀਆਂ ਨੇ ਤਿੱਖਾ ਐਲਾਨ ਕਰਦਿਆਂ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਇਹ ਜ਼ਮੀਨਾਂ ਜੱਟਾਂ ਦੀਆਂ ਹਨ। ਜਿੱਥੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਉਨ੍ਹਾਂ ਦਾ ਸਿਰ ਚਾਹੇ ਕਲਮ ਹੋ ਜਾਵੇ ਪਰ ਇਸ ਬਿੱਲ ਦੇ ਹੱਕ ਵਿਚ ਸਿਰ ਕਦੇ ਝੁਕੇਗਾ ਨਹੀਂ।

ਇਸ ਮੌਕੇ ਵਿਧਾਇਕਾ ਅਤੇ ਵਿਰੋਧੀ ਧਿਰ ਦੇ ਉਪ ਆਗੂ ਸਰਵਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਨਾਨਕਸਰ ਸੰਪਰਦਾਇ ਵੱਲੋਂ ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੁਰਸੇਵਕ ਸਿੰਘ, ਭਾਈ ਧਰਮਿੰਦਰ ਸਿੰਘ, ਸੰਤ ਅਰਵਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਕਿਸਾਨ ਯੂਨੀਅਨਾਂ ਦੇ ਹਰਦੀਪ ਸਿੰਘ ਗਾਲਿਬ, ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਬਲਵਿੰਦਰ ਸਿੰਘ ਕੋਠੇ ਪੋਨਾ, ਬੂਟਾ ਸਿੰਘ ਚਕਰ, ਹਰਦੇਵ ਸਿੰਘ ਸੰਧੂ, ਅਵਤਾਰ ਸਿੰਘ ਰਸੂਲਪੁਰ, ਆੜ੍ਹਤੀਆ ਐਸੋਸੀਏਸ਼ਨ ਦੇ ਰਾਜ ਕੁਮਾਰ ਭੱਲਾ, ਬਾਰ ਐਸੋਸੀਏਸ਼ਨ ਦੇ ਐਡਵੋਕੇਟ ਮਹਿੰਦਰ ਸਿਘ ਸਿਧਵਾਂ, ਕੰਵਲਜੀਤ ਖੰਨਾ, ਪ੍ਰਰੀਤਮ ਸਿੰਘ ਅਖਾੜਾ, ਕਾਮਰੇਡ ਰਵਿੰਦਰਪਾਲ ਰਾਜੂ, ਬਿਜਲੀ ਮੁਲਾਜ਼ਮ ਆਗੂ ਚਰਨਜੀਤ ਸਿੰਘ, ਚੇਅਰਮੈਨ ਕਾਕਾ ਗਰੇਵਾਲ, ਮਨੀ ਗਰਗ, ਮਦਨ ਸਿੰਘ, ਸੁਖਦੇਵ ਸਿੰਘ ਮਾਣੂੰਕੇ, ਰਣਜੀਤ ਸਿੰਘ ਦੇਹੜਕਾ, ਬਲਦੇਵ ਕੋਹਲੀ ਆਦਿ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਦਾ ਟਰੈਕਟਰ ਮਾਰਚ : ਜਗਰਾਓਂ-ਕਿਰਤੀ ਕਿਸਾਨ ਯੂਨੀਅਨ ਨੇ ਵੀ ਖੇਤੀ ਆਰਡੀਨੈਂਸਾਂ ਖਿਲਾਫ ਪਿੰਡ ਪਿੰਡ ਟਰੈਕਟਰ ਰੋਸ ਮਾਰਚ ਕੱਢਦਿਆਂ ਜਗਰਾਓਂ ਪੁੱਜ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਕਿਸਾਨਾਂ ਨੂੰ ਗੁਲਾਮ ਬਨਾਉਣਾ ਚਾਹੁੰਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਗੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਕੁਰਬਾਨੀਆਂ ਦਿੱਤੀਆਂ। ਇਸ ਦੇ ਬਾਵਜੂਦ ਕੇਂਦਰ ਕਿਸਾਨ ਨੂੰ ਝੁਕਾਉਣਾ ਚਾਹੁੰਦਾ ਹੈ, ਜੋ ਕਦੇ ਨਹੀਂ ਹੋਵੇਗਾ। ਕਿਸਾਨ ਹੱਕਾਂ ਲਈ ਆਰ ਪਾਰ ਦੀ ਲੜਾਈ ਸ਼ੁਰੂ ਕਰ ਚੁੱਕਾ ਹੈ। ਇਸ ਦੀ ਜਿੱਤ ਤਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਡਾ. ਗਿਆਨ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਜਲੰਧਰ ਵਿਖੇ ਸਮੂਹ ਕਿਸਾਨ ਜੱਥੇਬੰਦੀਆਂ ਦੀ ਇੱਕਤਰਤਾ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਜਾਵੇਗਾ।

ਦਾਖਾ ਦੀ ਅਗਵਾਈ 'ਚ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ : ਜਗਰਾਓਂ-ਜਗਰਾਓਂ ਵਿਖੇ ਕਿਸਾਨ ਯੂਨੀਅਨ ਵੱਲੋਂ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਕੇ ਦਿੱਤੇ ਗਏ ਧਰਨੇ ਵਿਚ ਕਾਂਗਰਸ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿਚ ਕਾਂਗਰਸੀ ਰੋਸ ਪ੍ਰਦਰਸ਼ਨ ਕਰਦੇ ਹੋਏ ਪੁੱਜੇ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਇਸ ਬਿੱਲ ਨੂੰ ਦੇਸ਼ ਦੇ ਕਿਸਾਨ ਦੇ ਹੱਕ ਵਿਚ ਦੇਸ਼ ਦਾ ਆਵਾਮ ਕਿਸੇ ਵੀ ਹਾਲਤ ਵਿਚ ਪਾਸ ਨਹੀਂ ਹੋਣ ਦੇਵੇਗਾ, ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਸਰਕਾਰ ਨੂੰ ਝੁੱਕਣਾ ਪਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਸੁਬਰਾਮਨੀਅਮ, ਬਲਾਕ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾਉਂਕੇ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਮਨੀ ਗਰਗ, ਕਰਮਜੀਤ ਕੈਂਥ, ਸਰਬਜੀਤ ਸੇਬੀ, ਆਦਿ ਹਾਜ਼ਰ ਸਨ।

ਭੂੰਦੜੀ ਵਿਖੇ ਸਰਕਾਰ ਖਿਲਾਫ ਧਰਨਾ : ਜਗਰਾਓਂ- ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿਖੇ ਖੇਤੀ ਆਰਡੀਨੈਂਸਾਂ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭੂੰਦੜੀ ਨੇ ਸਰਕਾਰ ਦੇ ਇਸ ਫੈਸਲੇ ਨੂੰ ਨਾਦਰਸ਼ਾਹੀ ਫਰਮਾਨ ਦੱਸਦਿਆਂ ਇਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਹੰਬੜਾਂ, ਹਰਦਿਆਲ ਸਿੰਘ ਭੂੰਦੜੀ, ਗੁਰਮੇਲ ਸਿੰਘ ਭਰੋਵਾਲ, ਜਸਵੀਰ ਸਿੰਘ ਸੀਰਾ, ਚੀਮਨ ਭੰੂਦੜੀ, ਮੇਜਰ ਸਿੰਘ, ਪਾਲਾ ਸਿੰਘ ਰਾਮਪੁਰਾ, ਡਾ. ਪਰਮਜੀਤ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਬੰਦ ਨੂੰ ਰਾਏਕੋਟ 'ਚ ਮਿਲਿਆ ਭਰਵਾਂ ਹੁੰਗਾਰਾ : ਰਘਵੀਰ ਸਿੰਘ ਜੱਗਾ, ਰਾਏਕੋਟ-ਰਾਏਕੋਟ ਵਿਖੇ ਖੇਤੀ ਬਿੱਲਾਂ ਦੇ ਖਿਲਾਫ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਦੌਰਾਨ ਜਿੱਥੇ ਪੂਰਾ ਸ਼ਹਿਰ ਮੁਕੰਮਲ ਬੰਦ ਰਿਹਾ, ਉਥੇ ਕਿਸਾਨਾਂ ਤੋਂ ਇਲਾਵਾ ਹੋਰਾਂ ਜੱਥੇਬੰਦੀਆਂ ਨੇ ਵੀ ਜੰਮ ਕੇ ਵਿਰੋਧ ਕੀਤਾ। ਜਥੇਬੰਦੀਆਂ ਵੱਲੋਂ ਲੁਧਿਆਣਾ-ਬਠਿੰਡਾ ਰਾਜਮਾਰਗ ਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਸਬੰਧੀ ਤਿੰਨ ਸੋਧ ਬਿੱਲ ਪਾਸ ਕੀਤੇ ਹਨ। ਉਨ੍ਹਾਂ ਦੇ ਲਾਗੂ ਹੋਣ ਨਾਲ ਕਿਸਾਨ ਅਤੇ ਕਿਸਾਨੀ ਪੂਰੀ ਤਰਾਂ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬਿੱਲਾਂ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਮਿਲਣ ਦੀ ਕੋਈ ਗਰੰਟੀ ਨਹੀਂ ਹੈ ਅਤੇ ਕਿਸਾਨਾਂ ਦੀ ਫਸਲ ਵੱਡੇ ਕਾਰੋਬਾਰੀ ਆਪਣੀਆਂ ਸ਼ਰਤਾਂ 'ਤੇ ਖ੍ਰੀਦਣਗੇ। ਰੋਸ ਮੁਜ਼ਾਹਰੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਤਰਲੋਚਨ ਸਿੰਘ ਝੋਰੜਾਂ, ਕਮਲਜੀਤ ਖੰਨਾ, ਸਰਬਜੀਤ ਸਿੰਘ ਸੁਧਾਰ, ਤਰਲੋਚਨ ਸਿੰਘ ਬਰ੍ਹਮੀ, ਪ੍ਰਰੋ. ਜੈਪਾਲ ਸਿੰਘ, ਚਮਕੌਰ ਸਿੰਘ, ਗੁਰਮਿੰਦਰ ਸਿੰਘ ਤੂਰ, ਸਾਧੂ ਸਿੰਘ ਅੱਚਰਵਾਲ, ਸਰਪ੍ਰਸਤ ਹਰਦੇਵ ਸਿੰਘ ਸੰਧੂ, ਹਲਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸੰਦੀਪ ਸਿੰਘ ਸਿੱਧੂ ਜੌਹਲਾਂ, ਸੁਰੈਣ ਸਿੰਘ ਧੂਰਕੋਟ, ਡਾ.ਚਰਨ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਹਰਭਜਨ ਸਿੰਘ ਰਾਜਾ, ਕਾਮਰੇਡ ਸੁਰਿੰਦਰ ਸਿੰਘ, ਮਾਸਟਰ ਨਿਰਪਾਲ ਸਿੰਘ, ਡਾ. ਹਰਮਿੰਦਰ ਸਿੰਘ ਸਿੱਧੂ, ਮੁਹੰਮਦ ਇਮਰਾਨ ਖਾਨ, ਨਰੈਣ ਦੱਤ, ਜਗਤਾਰ ਸਿੰਘ ਤਾਰਾ ਤਲਵੰਡੀ, ਸਤੀਸ਼ ਭੱਲਾ, ਡਾ. ਪ੍ਰਵੀਨ ਅੱਗਰਵਾਲ, ਪੰਚ ਜਗਦੇਵ ਸਿੰਘ, ਗੁਰਚਰਨ ਸਿੰਘ, ਕੀਮਤੀ ਲਾਲ, ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ, ਮਾਸਟਰ ਰਾਜਨ ਸਿੰਘ, ਜੰਗਪਾਲ ਸਿੰਘ, ਪ੍ਰਭਜੋਤ ਸਿੰਘ, ਜਸਵੀਰ ਸਿੰਘ, ਰਜਿੰਦਰ ਬਾਂਸਲ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਏਬੰਤ ਜੈਨ ਪ੍ਰਧਾਨ ਕਰਿਆਨਾ ਯੂਨੀਅਨ, ਸਰਪੰਚ ਅਮਨਦੀਪ ਸਿੰਘ ਲੰਮੇ, ਫੈਡਰੇਸ਼ਨ ਆਗੂ ਹਰਬਖਸ਼ੀਸ਼ ਸਿੰਘ ਚੱਕ ਭਾਈਕਾ, ਗੁਰਬਖ਼ਸ ਸਿੰਘ ਤੁਗਲ, ਸਰਪੰਚ ਦਰਸ਼ਨ ਸਿੰਘ ਮਾਨ, ਪਰਮਿੰਦਰ ਸਿੰਘ ਸੁਧਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ, ਨੌਜਵਾਨ, ਵਪਾਰਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਯੂਥ ਕਾਂਗਰਸ ਵੱਲੋਂ ਕੈਂਡਲ ਮਾਰਚ : ਰਾਏਕੋਟ- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਬੀਤੀ ਰਾਤ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ ਦੀ ਅਗਵਾਈ 'ਚ ਸਰਦਾਰ ਹਰੀ ਸਿੰਘ ਨਲੂਆ ਚੌਂਕ ਤੋਂ ਤਲਵੰਡੀ ਦਰਵਾਜੇ ਤੱਕ ਕੈਂਡਲ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ, ਮੁਹੰਮਦ ਇਮਰਾਨ ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ ਕਿਸਾਨਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ੋਸ਼ਲ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਗਰੇਵਾਲ, ਬਲਾਕ ਪ੍ਰਧਾਨ ਗੁਰਜੰਟ ਸਿੰਘ, ਜਿਲ੍ਹਾ ਸਕੱਤਰ ਸੁਮਨਦੀਪ ਸਿੰਘ ਦੀਪਾ, ਬਲਵੀਰ ਸਿੰਘ ਬਰ੍ਹਮਪੁਰ, ਗਗਨਦੀਪ ਸਿੰਘ ਬੱਸੀਆਂ, ਜੱਗਾ ਰਾਏਕੋਟ, ਨਰੈਣ ਦੱਤ ਕੌਸ਼ਿਕ, ਸੁਰਿੰਦਰ ਸਿੰਘ ਪੱਪੀ ਸਪਰਾ, ਜਗਦੇਵ ਸਿੰਘ ਜੱਸੀ, ਬੰਟੀ ਟੂਸਾ, ਡੀਸੀ ਨੂਰਪੁਰਾ, ਨਿਸ਼ਾਨ ਸਿੰਘ ਗਰੇਵਾਲ, ਗੁਰਪ੍ਰਰੀਤ ਸਿੰਘ, ਵਿੱਕੀ ਸਿਆਣ, ਕਰਮਜੀਤ ਸਿੰਘ, ਲਾਡੀ ਰਾਏਕੋਟ, ਕੁਲਦੀਪ ਸਿੰਘ ਲਾਡੀ, ਅਕਾਸ਼ਦੀਪ ਸਿੰਘ, ਦੀਪੂ ਗਿਰ ਆਦਿ ਹਾਜ਼ਰ ਸਨ।

ਮੁੱਲਾਂਪੁਰ ਦਾਖਾ 'ਚ ਵੱਖ- ਵੱਖ ਜੱਥੇਬੰਦੀਆਂ ਆਈਆਂ ਸੜਕਾਂ 'ਤੇ : ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ- ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਪੂਰੀ ਤਰ੍ਹਾਂ ਚੱਕਾ ਜਾਮ ਕਰਕੇ ਰੱਖ ਦਿੱਤਾ। ਧਰਨਿਆਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਰੋਸ ਪ੍ਰਦਰਸ਼ਨਾ ਦੌਰਾਨ ਕੋਈ ਵੀ ਸਿਆਸੀ ਆਗੂ ਤਕਰੀਰ ਕਰਨ ਲਈ ਨਹੀਂ ਬਹੁੜਿਆ। ਸਥਾਨਕ ਸ਼ਹਿਰ ਦੇ ਮੁੱਖ ਚੌਂਕ ਵਿਖੇ ਬੁੱਢਾ ਦਲ ਦੇ ਨਹਿੰਗ ਸਿੰਘ, ਪਿੰਡ ਪੰਡੋਰੀ ਲਾਗੇ ਕਿਸਾਨਾਂ ਵੱਲੋਂ ਜੀਟੀ ਰੋਡ 'ਤੇ ਰੋਸ ਧਰਨਾ ਦਿੱਤਾ ਗਿਆ। ਵੱਖ- ਵੱਖ ਧਰਨਿਆਂ ਨੂੰ ਸੰਬੋਧਨ ਕਰਦਿਆਂ ਪਿੰਡ ਦਾਖਾ ਦੇ ਕਾਂਗਰਸੀ ਸਰਪੰਚ ਬੀਬੀ ਰਵਿੰਦਰ ਕੌਰ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਦਾਖਾ , ਮਾਰਕੈਫੈਡ ਦੇ ਡਾਇਰੈਕਟਰ ਜਗਜੀਤ ਸਿੰਘ ਭੋਲਾ ਅਤੇ ਬੁੱਢਾ ਦਲ ਦੇ ਜਿਲ੍ਹਾ ਜੱਥੇਦਾਰ ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਦੇਸ਼ ਵਿਰੋਧੀ ਹੈ, ਜਿਸ ਦੇ ਹੁੰਦਿਆਂ ਪੂਰੇ ਦੇਸ਼ ਅੰਦਰ ਜਿੱਥੇ ਹਫੜਾ- ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਕਿਸਾਨ ਵਿਰੋਧੀ ਤਿੰਨ ਨਵੇਂ ਆਰਡੀਨੈਂਸਾਂ ਨੂੰ ਕਿਸਾਨੀ ਖਿਲਾਫ ਕਾਲੇ ਕਾਨੂੰਨ ਬਣਾਕੇ ਕਿਸਾਨਾ ਨੂੰ ਜਮੀਨ ਵਿਹੂਣੇ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਖੇਤੀਬਾੜੀ ਬਿੱਲਾਂ ਖ਼ਿਲਾਫ਼ ਅਕਾਲੀਆਂ ਨੇ ਕੀਤਾ ਚੱਕਾ ਜਾਮ : ਸੁਖਦੇਵ ਗਰਗ, ਜਗਰਾਓਂ- ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਸ਼ੁੱਕਰਵਾਰ ਨੰੂ ਚੱਕਾ ਜਾਮ ਕਰਦਿਆਂ ਬਿੱਲਾਂ ਨੰੂ ਰੱਦ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ। ਸਥਾਨਕ ਮੇਨ ਚੌਂਕ ਵਿਖੇ ਤਿੰਨ ਘੰਟੇ ਲਈ ਲਗਾਏ ਧਰਨੇ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸਆਰ ਕਲੇਰ, ਸ਼ੋ੍ਮਣੀ ਕਮੇਟੀ ਮੈਂਬਰ ਤੇ ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਚੰਦ ਸਿੰਘ ਡੱਲਾ, ਦੀਦਾਰ ਸਿੰਘ ਮਲਕ, ਮਾਸਟਰ ਹਰਬੰਸ ਸਿੰਘ ਅਖਾੜਾ ਸਮੇਤ ਅਕਾਲੀ ਆਗੂਆਂ ਨੇ ਜਿੱਥੇ ਕਿਸਾਨਾਂ ਖ਼ਾਤਰ ਬੀਬਾ ਬਾਦਲ ਵੱਲੋਂ ਕੇਂਦਰ ਦੀ ਵਜ਼ੀਰੀ ਨੰੂ ਲੱਤ ਮਾਰਨ ਦੀ ਸ਼ਲਾਘਾ ਕੀਤੀ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਪ੍ਰਤੀ ਅਪਣਾਈ ਦੋਗਲੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਬਿੱਲਾਂ ਦੀ ਅਸਲੀ ਜੜ੍ਹ ਕਾਂਗਰਸ ਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜ੍ਹੀ ਹੈ ਅਤੇ ਹੁਣ ਵੀ ਪੰਜਾਬ ਹਿਤੈਸ਼ੀ ਪਾਰਟੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਸੰਘਰਸ਼ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਲਈ ਹਰ ਪੱਖੋਂ ਕੁਰਬਾਨੀ ਕੀਤੀ, ਦੇਸ਼ ਦੀ ਆਜ਼ਾਦੀ, ਆਜ਼ਾਦ ਦੇਸ਼ ਦੀ ਸਰਹੱਦਾਂ ਦੀ ਮਜ਼ਬੂਤੀ ਲਈ ਤੇ ਭੁੱਖੇ ਿਢੱਡ ਹਿੰਦੁਸਤਾਨੀਆਂ ਨੂੰ ਦੋ ਵਕਤ ਦੀ ਰੋਟੀ ਲਈ ਆਪਣਾ ਖ਼ੂਨ ਪਸੀਨਾ ਇਕ ਕੀਤਾ। ਇਸ ਮੌਕੇ ਜੱਟ ਗਰੇਵਾਲ, ਵਰਿੰਦਰਪਾਲ ਸਿੰਘ ਪਾਲੀ, ਅਪਾਰ ਸਿੰਘ, ਦੀਪਇੰਦਰ ਭੰਡਾਰੀ, ਹਰਦੇਵ ਸਿੰਘ ਬੌਬੀ, ਗਗਨਦੀਪ ਸਿੰਘ ਸਰਨਾ, ਰਵਿੰਦਰਪਾਲ ਸਿੰਘ ਮੈਦ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਸੁਖਦੀਪ ਸਿੰਘ ਰਸੂਲਪੁਰ, ਅਮਰਜੀਤ ਸਿੰਘ ਰਸੂਲਪੁਰ, ਹਰੀ ਸਿੰਘ ਕਾਉਂਕੇ, ਸਤੀਸ਼ ਬੱਗਾ, ਗੁਰਦੀਪ ਸਿੰਘ ਦੂਆ, ਪਰਮਜੀਤ ਸਿੰਘ ਸੱਗੂ, ਪਰਮਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਗਿੱਦੜਵਿੰਡੀ, ਜਸਦੇਵ ਸਿੰਘ ਲੀਲ੍ਹਾ, ਸੰਦੀਪ ਮੱਲ੍ਹਾ, ਜਗਦੀਸ਼ ਮਾਣੂੰਕੇ, ਬਲਪ੍ਰਰੀਤ ਕਾਉਂਕੇ, ਗੁਰਸ਼ਰਨ ਸਿੰਘ ਗਿੱਦੜਵਿੰਡੀ, ਮਨਜੀਤ ਸਿੰਘ ਬਿੱਟੂ, ਪਰਮਵੀਰ ਸਿੱਧੂ, ਰਾਜਾ ਮਾਣੂੰਕੇ, ਰਣਧੀਰ ਸਿੰਘ ਚੱਕਰ, ਗੁਰਚਰਨ ਸਿੰਘ ਸ਼ੇਰਪੁਰ, ਸੁਖਜੀਤ ਅਖਾੜਾ, ਬੂਟਾ ਸਿੰਘ ਬੁਰਜ ਕੁਲਾਰਾਂ, ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਰੇਸ਼ਮ ਸਿੰਘ ਮਾਣੂੰਕੇ, ਮਨਜਿੰਦਰ ਸਿੰਘ ਕਾਉਂਕੇ, ਸੁਰਗਨ ਰਸੂਲਪੁਰ, ਸ਼ੇਰ ਸਿੰਘ ਰਸੂਲਪੁਰ, ਹਰਮੀਤ ਸਿੰਘ, ਸੋਨੰੂ ਕੋਠੇ ਸ਼ੇਰਜੰਗ, ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

ਭਾਜਪਾ ਨੂੰ ਅਕਾਲੀਆਂ ਨੇ ਲਲਕਾਰਿਆ : ਜਗਰਾਓਂ- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਬਿੱਲਾਂ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਅਕਾਲੀ ਭਾਜਪਾ ਗਠਜੋੜ ਟੁੱਟਣ ਦੀਆਂ ਦਿਨ ਬ ਦਿਨ ਵੱਧ ਰਹੀਆਂ ਸੰਭਾਵਨਾ ਦੇ ਚੱਲਦਿਆਂ ਸ਼ੁੱਕਰਵਾਰ ਨੰੂ ਅਕਾਲੀ ਵਰਕਰਾਂ ਨੇ ਭਾਜਪਾ ਨਾਲੋਂ ਨਾਤਾ ਤੋੜਨ 'ਤੇ ਮੋਹਰ ਲਗਾਈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਬੜੇ ਜੋਸ਼ੀਲੇ ਸ਼ਬਦਾਂ ਵਿਚ ਭਾਜਪਾ ਸਮੇਤ ਕਾਂਗਰਸ ਨੰੂ ਉਸ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ ਦੋਵਾਂ ਪਾਰਟੀਆਂ ਨੰੂ ਇੱਕੋ ਅਜਿਹੀਆਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਨ ਚੋਣਾਂ ਵਿਚ 50 ਸੀਟਾਂ ਅਕਾਲੀ ਦਲ ਤੋਂ ਮੰਗਦੀ ਸੀ ਹੁਣ 117 ਸੀਟਾਂ 'ਤੇ ਚੋਣ ਲੜੇ ਉਸ ਨੰੂ ਪਤਾ ਲੱਗਾ ਜਾਵੇਗਾ ਕਿ ਕੀ ਭਾਅ ਪੈਂਦੀ ਹੈ।

ਹੰਬੜਾਂ 'ਚ ਕੇਂਦਰ ਖਿਲਾਫ਼ ਕੀਤੀ ਨਾਅਰੇਬਾਜ਼ੀ : ਸਵਰਨ ਗੋਂਸਪੁਰੀ, ਹੰਬੜਾਂ- ਹੰਬੜਾਂ 'ਚ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਬੇਟ, ਸਰਪੰਚ ਰਣਯੋਧ ਸਿੰਘ ਜੱਗਾ ਦੀ ਅਗਵਾਈ ਹੇਠ ਖੇਤੀ ਆਰਡੀਨੈਂਸ ਦੇ ਵਿਰੋਧ ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਹੰਬੜਾਂ ਮੇਨ ਚੌਂਕ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਸ਼ਾਮਲ ਹੋਏ। ਇਸ ਮੌਕੇ ਵਿਧਾੲਕ ਵੈਦ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆਂ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਹਮੇਸ਼ਾ ਹੀ ਧੋਖਾ ਕੀਤਾ ਹੈ। ਇਸ ਮੌਕੇ ਸਰਪੰਚ ਹਰਦੀਪ ਲੱਕੀ ਖਹਿਰਾ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਯੋਧ ਸਿੰਘ ਜੱਗਾ, ਪ੍ਰਧਾਨ ਠੇਕੇਦਾਰ ਹਰਮੋਹਣ ਸਿੰਘ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਵਲੀਪੁਰ ਕਲਾਂ, ਗੁਰਮੀਤ ਸਿੰਘ ਟੀਟੂ ਪੁੜੈਣ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਜਸਵੀਰ ਸਿੰਘ ਰਾਣਾ, ਜਸਪਾਲ ਸਿੰਘ ਪਾਲੀ ਭੰਦੋਲ ਹਾਜ਼ਰ ਸਨ।

ਨੂਰਪੁਰ ਬੇਟ 'ਚ ਸੜਕ ਜਾਮ ਕਰਕੇ ਦਿੱਤਾ ਧਰਨਾ : ਹੰਬੜਾਂ- ਪਿੰਡ ਨੂਰਪੁਰ ਬੇਟ ਦੇ ਐਡਵੋਕੇਟ ਸਰਪੰਚ ਗੁਰਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸਮੂਹ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨੂਰਪੁਰ, ਲਾਡੋਵਾਲ ਮੇਨ ਸੜਕ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾ.ਤਰਲੋਕ ਸਿੰਘ ਦੁਕਾਨਦਾਰ ਐਸੋਸ਼ੀਏਸ਼ਨ ਨੂਰਪੁਰ, ਗੁਰਪ੍ਰਰੀਤ ਸਿੰਘ ਢੇਸੀ, ਭੁਪਿੰਦਰ ਸਿੰਘ ਮਾਂਗਟ, ਨੰਬਰਦਾਰ ਬਲਵੀਰ ਸਿੰਘ ਗੋਂਸਪੁਰ, ਪ੍ਰਧਾਨ ਰਘਵੀਰ ਸਿੰਘ, ਮਨਜਿੰਦਰ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਖਾਨਪੁਰੀ, ਪ੍ਰਰੀਤਮ ਸਿੰਘ, ਸੁਖਜਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਗਿੱਲ ਪ੍ਰਧਾਨ ਦੁਕਾਨਦਾਰ ਯੂਨੀਅਨ, ਮੈਂਬਰ ਦਲਜੀਤ ਸਿੰਘ, ਹਰਿੰਦਰਜੀਤ ਸਿੰਘ ਗਿੱਲ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਰੋਸ ਧਰਨਾ : ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ- ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਕ੍ਾਂਤੀਕਾਰੀ) ਦੇ ਆਗੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਵੱਲੋਂ ਸਿਧਵਾਂ ਬੇਟ-ਧਰਮਕੋਟ ਸੜਕ ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਇਸ ਮੌਕੇ ਪਵਿੱਤਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਸਰਪੰਚ, ਹਰਦੀਪ ਸਿੰਘ ਮਲਸੀਆਂ, ਗੁਰਵਿੰਦਰ ਸਿੰਘ ਗੋਗੀ, ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਦਰਸ਼ਨ ਤੂਰ ਨੇ ਐੱਨਡੀਏ ਦੀ ਕੇਂਦਰੀ ਹਕੂਮਤ ਵੱਲੋਂ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਣ ਲਈ ਖੇਤੀ ਸਬੰਧੀ ਤਿੰਨ ਬਿੱਲਾਂ ਨੂੰ ਪਾਸ ਕਰਕੇ ਕਾਨੂੰਨ ਬਨਾਉਣ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ।