ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਭੈਣੀ ਸਾਹਿਬ ਦੀ ਜ਼ਰੂਰੀ ਮੀਟਿੰਗ ਇਕਾਈ ਪ੍ਰਧਾਨ ਪਰਮਜੀਤ ਸਿੰਘ ਦੀ ਆਗਵਾਈ 'ਚ ਹੋਈ। ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਬਲਾਕ ਮਾਂਗਟ ਦੇ ਪ੍ਰਧਾਨ ਰਾਜਵੀਰ ਰਾਜੂ ਵੀ ਵਿਸੇਸ਼ ਤੌਰ 'ਤੇ ਹਾਜ਼ਰ ਹੋਏ। ਇਕਾਈ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਪੰਜੇਟਾ ਨੇ ਕਿਹਾ ਕਿ ਮੋਦੀ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ। ਇਸ ਦੌਰਾਨ ਬਠਿੰਡਾ ਵਿਖੇ ਇਕ ਮਾਲ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕੱਢੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨਾਂ੍ਹ ਕਿਹਾ ਕਿ 27 ਤਰੀਕ ਨੂੰ ਜੋ ਭਾਰਤ ਬੰਦ ਦੀ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ, ਉਸ ਦਾ ਜਥੇਬੰਦੀ ਪੂਰਨ ਸਮਰਥਨ ਕਰਦੀ ਹੈ। ਉਨ੍ਹਾਂ ਦੱਸਿਆ ਕਿ 28 ਤਰੀਕ ਨੂੰ ਜਥੇਬੰਦੀ ਵੱਲੋਂ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਜੋ ਵੀ ਪੋ੍ਗਰਾਮ ਉਲੀਕੇ ਜਾਣਗੇ ਭੈਣੀ ਸਾਹਿਬ ਦੀ ਇਕਾਈ ਵੱਲੋਂ ਪੂਰੀ ਸ਼ਮੂਲੀਅਤ ਕੀਤੀ ਜਾਵੇਗੀ ਅਤੇ 27 ਤੇ 28 ਦੇ ਪੋ੍ਗਰਾਮ 'ਚ ਉਨ੍ਹਾਂ ਇਕਾਈ ਵੱਲੋਂ ਭਾਰੀ ਗਿਣਤੀ ਵਿੱਚ ਮੈਂਬਰ ਸ਼ਾਮਿਲ ਹੋਣਗੇ। ਇਸ ਮੌਕੇ ਮੀਟਿੰਗ ਦੌਰਾਨ ਸੁਖਦੀਪ ਸਿੰਘ ਲਾਡੀ, ਕਲਵੀਰ ਨੀਨਾ, ਸੁਖਪਾਲ ਸਿੰਘ ਰਾਏ, ਪ੍ਰਰੈਸ ਧੀਰ, ਸੁਖਵਿੰਦਰ ਰਾਏ ਆਦਿ ਆਗੂਆਂ ਨੇ ਭਾਗ ਲਿਆ।