ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਸਬ ਡਵੀਜਨ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡਾਂ 'ਚ ਪਿਛਲੇ ਕਈ ਦਿਨਾਂ ਤੋਂ ਆ ਰਹੀ ਬਿਜਲੀ ਦੀ ਨਾਮਾਤਰ ਸਪਲਾਈ ਕਾਰਨ ਕਿਸਾਨ ਫਸਲਾਂ ਦੇ ਸੋਕੇ ਨੂੰ ਲੈ ਕੇ ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜੀ ਹੋਈ ਫਸਲ ਨੂੰ ਇਸ ਸਮੇਂ ਪਾਣੀ ਦੀ ਬਹੁਤ ਲੋੜ ਹੈ ਪਰ ਲਾਈਟ ਦੀ ਸਪਲਾਈ ਨਿਰਵਿਘਨ ਨਾ ਹੋਣ ਕਾਰਨ ਫਸਲਾਂ ਸੁੱਕਣ ਦੇ ਕਿਨਾਰੇ ਹਨ। ਜੇਕਰ ਇੱਕ-ਅੱਧ ਦਿਨ 'ਚ ਬਿਜਲੀ ਸਪਲਾਈ ਨਿਰਵਿਘਨ ਨਾ ਹੋਈ ਤਾਂ ਫਸਲਾਂ ਸੁੱਕਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਸਬ ਡਵੀਜਨ ਸਿੱਧਵਾਂ ਬੇਟ ਦੇ ਵੱਖ-ਵੱਖ ਫੀਡਰਾਂ ਨੂੰ ਮਿਲਣ ਵਾਲੀ ਬਿਜਲੀ ਤੇ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਕਿਸਾਨ ਹੀ ਪਰੇਸ਼ਾਨ ਨਹੀਂ ਦੁਕਾਨਦਾਰ ਤੇ ਆਮ ਖਪਤਕਾਰਾਂ ਨੂੰ ਵੀ ਬਿਜਲੀ ਦੀ ਕਟੌਤੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀ ਮਾੜੀ ਸਪਲਾਈ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਘਰੇਲੂ ਖਪਤਕਾਰ ਤੇ ਖੇਤੀ ਖਪਤਕਾਰ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ। ਇਸ ਸਬੰਧੀ ਜਗਰਾਓਂ ਦੇ ਐਕਸੀਅਨ ਗੁਰਪ੍ਰਰੀਤ ਸਿੰਘ ਨੇ ਕਿਹਾ ਬਿਜਲੀ ਦੇ ਪਾਵਰ ਕੱਟ ਪਟਿਆਲਾ ਤੋਂ ਹੀ ਲਗਾਏ ਜਾ ਰਹੇ ਹਨ।