ਪਰਗਟ ਸੇਹ, ਬੀਜਾ : ਮੈਡੀਕਲ ਸਿੱਖਿਆ ਖੇਤਰ ਦੀ ਕੌਮਾਂਤਰੀ ਪੱਧਰ ਦੀ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਦੇ ਵਿਦਿਆਰਥੀਆਂ ਵਲੋਂ ਸੂਬੇ ਭਰ 'ਚੋਂ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਤੇ 2021 'ਚ ਕੋਰਸ ਪੂਰਾ ਕਰਨ ਵਾਲੇ ਬੱਚਿਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਦੋ ਰੋਜ਼ਾ ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਕੁਲਾਰ ਵਿੱਦਿਅਕ ਸੰਸਥਾਵਾਂ ਤੇ ਹਸਪਤਾਲ ਦੇ ਚੇਅਰਮੈਨ ਪੋ੍. ਗੁਰਬਖਸ਼ ਸਿੰਘ ਬੀਜਾ ਤੇ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਸਮਾਂ ਰੌਸ਼ਨ ਕੀਤਾ।

ਇਸ ਦੌਰਾਨ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਸੁੱਖੀ, ਅਜੀਤਪਾਲ ਜੀਤੀ, ਉੱਭਰ ਰਹੀਆਂ ਗਾਇਕਾਂ ਰਮਨੀਕ ਤੇ ਸਿਮਰੀਟਾ ਨੇ ਉਸਾਰੂ ਗੀਤਾਂ ਰਾਹੀ ਮਨੋਰੰਜਨ ਕੀਤਾ। ਬੀਐੱਸਸੀ ਨਰਸਿੰਗ ਭਾਗ ਚੌਥਾ, ਪੋਸਟ ਬੇਸਿਕ ਬੀਐੱਸਸੀ ਨਰਸਿੰਗ ਭਾਗ ਦੂਜਾ ਤੇ ਜੀਐੱਨਐੱਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਵਿਚਕਾਰ ਸੁੰਦਰਤਾ ਤੇ ਹੁਨਰ ਦੇ ਦਿਲਕਸ਼ ਮੁਕਾਬਲਿਆਂ 'ਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥਣਾਂ ਨੇ ਗੀਤ, ਸਕਿੱਟ, ਗਿੱਧਾ ਤੇ ਹੋਰ ਸਭਿਆਚਾਰਕ ਨੂੰ ਦਰਸਾਉਂਦੀਆਂ ਵੰਨਗੀਆਂ ਨੇ ਪੰਡਾਲ 'ਚ ਚੰਗੀ ਛਾਪ ਛੱਡੀ, ਜਿਸ 'ਚ ਬੀਐੱਸਸੀ ਨਰਸਿੰਗ ਭਾਗ ਚੌਥਾ 'ਚੋਂ ਮਿਸ ਕੋਮਲਜੋਤ ਕੌਰ ਤੇ ਜੀਐੱਨਐੱਮ ਭਾਗ ਤੀਜਾ 'ਚੋਂ ਮਨਪ੍ਰਰੀਤ ਕੌਰ ਨੇ ਮਿਸ ਫੇਅਰਵੈੱਲ ਦਾ ਖ਼ਿਤਾਬ ਜਿੱਤ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ।

ਡਾਕਟਰ ਕੁਲਦੀਪਕ ਸਿੰਘ ਕੁਲਾਰ, ਪੋ੍. ਗੁਰਬਖਸ਼ ਸਿੰਘ ਬੀਜਾ, ਪਿੰ੍ਸੀਪਲ ਰਾਜਿੰਦਰ ਕੌਰ, ਸਕੂਲ ਪਿੰ੍ਸੀਪਲ ਗੁਰਪ੍ਰਰੀਤ ਕੌਰ ਗਿੱਲ, ਨੇ ਸਾਂਝੇ ਤੌਰ 'ਤੇ ਜੇਤੂ ਵਿਦਿਆਰਥਣਾਂ ਤੇ 100 ਫ਼ੀਸਦੀ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅੰਤ 'ਚ ਡਾਕਟਰ ਕੁਲਾਰ ਨੇ ਬੱਚਿਆਂ ਨੂੰ ਸੇਧ ਦਿੰਦੇ ਹੋਏ ਸਮਾਜ 'ਚ ਨਰਸ ਦੀ ਵਿਸ਼ੇਸ਼ਤਾ ਬਾਰੇ ਚਾਨਣਾ ਪਾਇਆ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।