v> ਅਜੀਤ ਸਿੰਘ ਅਖਾੜਾ,ਜਗਰਾਉ : ਸੰਗੀਤਕ ਖੇਤਰ 'ਚ 26 ਜਨਵਰੀ ਦੀ ਸਵੇਰ ਬੁਰੀ ਖਬਰ ਲੈ ਕੇ ਆਈ ਤੇ ਜਦੋੰ ਪ੍ਰਸਿੱਧ ਗੀਤਕਾਰ ਸੇਮਾ ਤਲਵੰਡੀ ਵਾਲਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਬੀਤੀ ਰਾਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਜਿਥੇ ਉਹਨਾਂ ਨੇ ਆਖਰੀ ਸਾਹ ਲਿਆ। ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ ਜਨਮੇ ਸੇਮਾ ਨੇ ਗਾਇਕ ਹਰਜੀਤ ਸਿੱਧੂ, ਗੁਰਲੇਜ ਅਖਤਰ, ਜਸਪਾਲ ਮਾਨ, ਜੈਸਮੀਨ ਅਖਤਰ ਆਦਿ ਗਾਇਕਾਂ ਦੀ ਅਵਾਜ 'ਚ ਅਨੇਕਾਂ ਸੁਪਰਹਿੱਟ ਗੀਤ ਸਰੋਤਿਆਂ ਦੀ ਝੋਲੀ 'ਚ ਪਾਏ। "ਲੋਕੀ ਕਹਿੰਦੇ ਖੰਡ ਦੀ ਪੁੜੀ, ਹੰਭ ਗਈ ਬਣਾਉਦੀ ਤੇਰੀ ਚਾਹ ਪਟਵਾਰੀਆਂ, ਕੀਹਨੇ ਕੀਹਨੇ ਕਰੀ ਗੱਦਾਰੀ ਸਾਰੇ ਠੋਕੀ ਜਾਣੇ ਆ" ਸਰੋਤਿਆਂ ਦੀ ਜੁਬਾਨ 'ਚੋ ਸੁਣਦੇ ਦੇਖੇ ਜਾ ਸਕਦੇ ਹਨ।

Posted By: Tejinder Thind