ਸੁਖਦੇਵ ਗਰਗ, ਜਗਰਾਓਂ

ਸਰਵਹਿੱਤਕਾਰੀ ਸਕੂਲ ਵਿਦਿਆਰਥੀਆਂ ਨੇ ਸ਼ੁੱਕਰਵਾਰ ਪਰਿਵਾਰ ਦੀ ਮਹੱਤਤਾ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ। ਵਟਸਐਪ ਰਾਹੀਂ ਅਧਿਆਪਕਾ ਪਵਿੱਤਰ ਕੌਰ ਨੇ ਕੌਮਾਂਤਰੀ ਵਿਸ਼ਵ ਪਰਿਵਾਰ ਦਿਵਸ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਮਨੁੱਖੀ ਸੰਸਾਰ ਵਿੱਚ ਪਰਿਵਾਰ ਸਭ ਤੋਂ ਛੋਟੀ ਇਕਾਈ ਹੈ ਜੋ ਸਾਨੂੰ ਆਪਸੀ ਤਾਲਮੇਲ ਨਾਲ ਜੀਣਾ, ਇੱਕ ਦੂਜੇ ਪ੍ਰਤੀ ਸਹਿਯੋਗ ਪੂਰਨ ਰਵੱਈਆ, ਪ੍ਰਰੇਮ ਪੂਰਵਕ ਸਬੰਧ ਬਣਾਉਣਾ ਸਿਖਾਉਂਦੀ ਹੈ। ਪਿ੍ਰੰਸੀਪਲ ਨੀਲੂ ਨਰੂਲਾ ਨੇ ਕੌਮੀ ਪਰਿਵਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਘਰਾਂ ਵਿਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਿਵਾਰ ਦੀ ਮਹੱਤਤਾ ਸਬੰਧੀ ਪੋਸਟਰ ਤਿਆਰ ਕਰਕੇ ਆਪਣੇ ਅਧਿਆਪਕਾ ਨਾਲ ਸਾਂਝੇ ਕੀਤੇ।