ਤਰੁਣ ਆਨੰਦ, ਦੋਰਾਹਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੇਰੀ ਸਾਹਿਬ ਦਾ ਸਾਲਾਨਾ ਮੇਲਾ ਤੇ ਭੰਡਾਰਾ ਪਿੰਡ ਦੋਰਾਹਾ ਵਿਖੇ ਮਿਤੀ 19 ਮਈ ਦਿਨ ਵੀਰਵਾਰ ਨੂੰ ਬਾਬਾ ਬੇਰੀ ਸਾਹਿਬ ਪ੍ਰਬੰਧਕ ਕਮੇਟੀ ਦੋਰਾਹਾ ਪਿੰਡ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਾਜਵੀਰ ਰੂਬਲ ਤੇ ਕਮਲਜੀਤ ਸਿੰਘ ਕੁੱਕੂ ਨੇ ਦੱਸਿਆ ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਤੇ ਹੋਰ ਨਾਮੀ ਕਲਾਕਾਰ ਸੱਭਿਆਚਾਰਕ ਪੋ੍ਗਰਾਮ ਪੇਸ਼ ਕਰਨਗੇ। ਇਸ ਮੌਕੇ ਲੰਗਰ ਅਤੁੱਟ ਵਰਤੇਗਾ।