ਸਰਵਣ ਸਿੰਘ ਭੰਗਲਾਂ, ਸਮਰਾਲਾ : ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ 17 ਅਕਤੂਬਰ ਦਿਨ ਐਤਵਾਰ ਸਵੇਰੇ 10.30 ਵਜੇ ਸਰਕਾਰੀ ਸੀ. ਸੈਕੰ. ਸਕੂਲ ਸਮਰਾਲਾ ਵਿਖੇ ਹੋਵੇਗੀ। ਇਸ ਦੌਰਾਨ ਪੰਜਾਬੀ ਦੇ ਉੱਘੇ ਨਾਵਲਕਾਰ ਜਸਬੀਰ ਮੰਡ ਸਾਰਿਆਂ ਨਾਲ ਰੂਬਰੂ ਹੋਣਗੇ।

ਜਾਣਕਾਰੀ ਦਿੰਦੇ ਹੋਏ ਸਕੱਤਰ ਇੰਦਰਜੀਤ ਸਿੰਘ ਕੰਗ ਤੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਨੇ ਦੱਸਿਆ ਮੰਡ ਨੇ ਹੁਣ ਤਕ ਪੰਜ ਨਾਵਲ ਲਿਖੇ ਹਨ, ਜਿਨ੍ਹਾਂ 'ਚ ਅੌੜ ਦੇ ਬੀਜ, ਆਖ਼ਰੀ ਪਿੰਡ ਦੀ ਕਥਾ, ਖਾਜ, ਬੋਲ ਮਰਦਾਨਿਆਂ ਤੇ ਆਖਰੀ ਬਾਬੇ ਦੇ ਨਾਂਅ ਪ੍ਰਮੁੱਖ ਹਨ। ਉਨ੍ਹਾਂ 'ਚੋਂ ਨਾਵਲ ਆਖਰੀ ਪਿੰਡ ਦੀ ਕਥਾ ਨੂੰ ਭਾਈ ਵੀਰ ਸਿੰਘ ਗਲਪ ਪੁਰਸਕਾਰ ਵੀ ਮਿਲ ਚੁੱਕਾ ਹੈ। ਨਾਵਲਾਂ ਤੇ ਵਿਸਥਾਰਪੂਵਰਕ ਗੱਲਬਾਤ ਕਹਾਣੀਕਾਰ ਬਲਵਿੰਦਰ ਗਰੇਵਾਲ ਕਰਨਗੇ ਤੇ ਇਸ ਤੋਂ ਇਲਾਵਾ ਨਾਵਲਕਾਰ ਜਸਬੀਰ ਮੰਡ ਨਾਲ ਉਨ੍ਹਾਂ ਦੇ ਜੀਵਨ, ਲੇਖਣੀ ਤੇ ਜ਼ਿੰਦਗੀ ਦੇ ਤਜ਼ਰਬਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇਗੀ।