ਪੱਤਰ ਪੇ੍ਰਕ, ਦੋਰਾਹਾ : ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਬੇਗੋਵਾਲ, ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਿੰਡ ਬੇਗੋਵਾਲ ਵਿਖੇ ਅੱਖਾਂ ਦੀ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰਰੇਸ਼ਨ ਕੈਂਪ ਲਗਾਇਆ ਗਿਆ। ਪਿੰਡ ਬੇਗੋਵਾਲ ਦੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਨੇ ਕੈਂਪ ਦਾ ਉਦਘਾਟਨ ਕੀਤਾ। ਕੈਂਪ 'ਚ 400 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਲਾਲ ਸਿੰਘ ਮਾਂਗਟ ਨੇ ਦੱਸਿਆ ਕਿ ਆਪ੍ਰਰੇਸ਼ਨ ਲਈ ਚੁਣੇ 35 ਮਰੀਜ਼ਾਂ ਦੇ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਲੈਂਜ ਪਾਏ ਗਏ। ਪ੍ਰਧਾਨ ਅਮਨ ਸਿੰਘ ਤੇ ਮੀਤ ਪ੍ਰਧਾਨ ਗੁਰਮੁਖ ਸਿੰਘ ਗਰੇਵਾਲ ਨੇ ਦੱਸਿਆ ਕਿ ਆਪ੍ਰਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਨੂੰ ਆਪ੍ਰਰੇਸ਼ਨ ਲਈ ਸ਼ੰਕਰਾ ਆਈ ਹਸਪਤਾਲ 'ਚ ਲਿਜਾਣ ਤੇ ਛੱਡਣ ਦਾ ਪ੍ਰਬੰਧ ਕੀਤਾ ਗਿਆ ਹੈ। ਮਰੀਜ਼ਾਂ ਨੂੰ ਦਵਾਈ, ਟੈਸਟ, ਆਪ੍ਰਰੇਸ਼ਨ, ਰਿਹਾਇਸ਼ ਤੇ ਖਾਣਾ ਹਸਪਤਾਲ 'ਚ ਮੁਫਤ ਦਿੱਤਾ ਗਿਆ। ਇਸ ਮੌਕੇ ਬਲਜੀਤ ਕੌਰ, ਸਰਬਜੀਤ ਕੌਰ, ਵਰਿੰਦਰ ਕੌਰ, ਕਮਲਜੀਤ ਕੌਰ, ਸੁਖਦੇਵ ਸਿੰਘ ਕਾਕਾ, ਸਦੀਕ ਮੁਹੰਮਦ, ਕਰਮਜੀਤ ਕੌਰ, ਰਣਜੀਤ ਸਿੰਘ (ਸਾਰੇ ਪੰਚ), ਸਾਬਕਾ ਸਰਪੰਚ ਸੁਖਦੇਵ ਸਿੰਘ, ਜੱਥੇਦਾਰ ਸਾਧੂ ਸਿੰਘ, ਬਖਸ਼ੀਸ ਸਿੰਘ, ਐਡਵੋਕੇਟ ਪ੍ਰਰੀਤਮ ਸਿੰਘ, ਕੈਸ਼ੀਅਰ ਹਰਤੇਜ ਸਿੰਘ, ਰਾਜਵੀਰ ਸਿੰਘ ਰਾਜੂ, ਨੀਲੂ, ਭਿੰਦਰ ਸਿੰਘ, ਭਗਵੰਤ ਸਿੰਘ ਧਾਮੀ, ਮਨਧੀਰ ਸਿੰਘ, ਗੁਰਮੇਲ ਸਿੰਘ ਕਾਲਾ, ਸਕਿੰਦਰ ਸਿੰਘ, ਗ੍ੰਥੀ ਜਸਵੰਤ ਸਿੰਘ, ਮਿੱਠੂ, ਡਾਕਟਰ ਰਿੰਕੂ, ਲਵਲੀ, ਚੈਨਾ, ਧਾਮੀ ਹਾਜ਼ਰ ਸਨ।