ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਤੇ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਸਵ. ਪ੍ਰਕਾਸ਼ ਕੌਰ ਗਰੇਵਾਲ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਕੈਂਪ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਲਗਾਇਆ ਗਿਆ।

ਵਿਸ਼ੇਸ਼ ਤੌਰ 'ਤੇ ਪੁੱਜੇ ਡਾ. ਗੁਰਿੰਦਰਦੀਪ ਸਿੰਘ ਗਰੇਵਾਲ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਮਰੀਜ਼ਾਂ ਲਈ ਅੱਖਾਂ ਦੇ ਕੈਂਪ ਵਰਦਾਨ ਸਾਬਿਤ ਹੁੰਦੇ ਹਨ ਜਿੱਥੇ ਉਹ ਆਪਣਾ ਇਲਾਜ ਮੁਫ਼ਤ 'ਚ ਕਰਾ ਸਕਣਗੇ। ਉਨ੍ਹਾਂ ਕਿਹਾ ਕਿ ਸਾਨੂੰ ਗ਼ਰੀਬਾਂ ਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱੋਂ ਕਰੀਬ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 50 ਮਰੀਜ਼ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰਰੇਸ਼ਨਾਂ ਲਈ ਚੁਣੇ ਗਏ। ਆਪ੍ਰਰੇਸ਼ਨ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੇ ਮੁਫ਼ਤ ਲੈਂਜ ਵੀ ਸ਼ੰਕਰਾ ਆਈ ਹਸਪਤਾਲ ਵਲੋਂ ਪਾਏ ਜਾਣਗੇ। ਜਿਹੜੇ ਮਰੀਜ਼ ਕਿਸੇ ਵਜ੍ਹਾ ਕਾਰਨ ਅੱਜ ਦੇ ਕੈਂਪ 'ਚ ਨਹੀਂ ਪੁੱਜ ਸਕੇ ਉਹ 24 ਮਾਰਚ 2020 ਨੂੰ ਮੱਸਿਆ ਵਾਲੇ ਦਿਨ ਗੁਰਦੁਆਰਾ ਚਰਨ ਕੰਵਲ ਵਿਖੇ ਅੱਖਾਂ ਦੀ ਜਾਂਚ ਕਰਵਾ ਸਕਣਗੇ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਇੰਸਪੈਕਟਰ ਕਰਮਜੀਤ ਸਿੰਘ, ਨਰਿੰਦਰਜੀਤ ਸਿੰਘ, ਅਮਿ੍ਤਪਾਲ ਸਮਰਾਲਾ, ਵਿਨੋਦ ਸ਼ਰਮਾ, ਪਰਮਜੀਤ ਸਿੰਘ ਨੀਲੋਂ, ਪਿ੍ਰੰ. ਉਮਾ ਵਰਮਾ, ਪਰਮਜੀਤ ਕੌਰ ਸੈਣੀ, ਨੀਰਜ ਸਿਹਾਲਾ, ਭੁਪਿੰਦਰ ਸਿੰਘ ਰਾਜੂ, ਭਾਈ ਅੰਤਰਜੋਤ ਸਿੰਘ, ਰਣਜੋਧ ਸਿੰਘ, ਹਰਬੰਸ ਲਾਲ, ਨਰਿੰਦਰਪਾਲਜੀਤ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਆਦਿ ਵੀ ਮੌਜੂਦ ਸਨ।