ਸੰਜੀਵ ਗੁਪਤਾ, ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬਾਬਾ ਈਸ਼ਰ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁਫਤ ਆਪ੍ਰਰੇਸ਼ਨ ਕੈਂਪ ਅੱਜ 28 ਜਨਵਰੀ ਵੀਰਵਾਰ ਨੂੰ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ 'ਤੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਪਰਦਾਇ ਦੇ ਸੰਤ ਬਾਬਾ ਗੁਰਚਰਨ ਸਿੰਘ, ਸੰਤ ਬਾਬਾ ਗੁਰਜੀਤ ਸਿੰਘ, ਸੰਤ ਬਾਬਾ ਸੇਵਾ ਸਿੰਘ ਅਤੇ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਨਾਮੀ ਅੱਖਾਂ ਦੇ ਮਾਹਰ ਡਾ. ਰਮੇਸ਼ ਮਨਸੂਰਾਂ ਵਾਲਿਆਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਵਿਚ ਜਿਨ੍ਹਾਂ ਮਰੀਜ਼ਾਂ ਦੇ ਆਪ੍ਰਰੇਸ਼ਨ ਹੋਣੇ ਪਾਏ ਗਏ। ਉਨ੍ਹਾਂ ਦੇ ਆਪ੍ਰਰੇਸ਼ਨ ਦੌਰਾਨ ਲੈਂਨਜ ਵਾਲਾ ਬਿਨ੍ਹਾਂ ਟਾਂਕੇ ਤੋਂ ਆਪ੍ਰਰੇਸ਼ਨ ਕੀਤਾ ਜਾਵੇਗਾ।