ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅਗਵਾਈ ਹੇਠ ਸਵਰਗੀ ਗੁਰਦਿਆਲ ਸਿੰਘ ਪੰਧੇਰ ਦੀ ਯਾਦ 'ਚ ਗੁਰਮੀਤ ਸਿੰਘ ਯੂਐੱਸਏ ਵੱਲੋਂ ਗ੍ਰਾਮ ਪੰਚਾਇਤ, ਸਮਾਜ ਭਲਾਈ ਸੰਸਥਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਦਵਿੰਦਰ ਸਿੰਘ ਪੰਧੇਰ ਤੇ ਗੁਨੀਵ ਕੌਰ ਦੇ ਵਿਆਹ ਦੀ ਖ਼ੁਸ਼ੀ 'ਚ 11ਵਾਂ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਦੂਖਨਿਵਾਰਨ ਸਾਹਿਬ ਸਹਾਰਨ ਮਾਜਰਾ ਵਿਖੇ ਲਗਵਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਆਈਜੀ ਕਰਾਈਮ ਇਕਬਾਲ ਸਿੰਘ ਨੇ ਕੀਤਾ। ਮੱੁਖ ਪ੍ਰਬੰਧਕ ਮਨਜੀਤ ਸਿੰਘ ਖਾਲਸਾ, ਜਸਵੰਤ ਸਿੰਘ ਛਾਪਾ, ਲਾਜਵਿੰਦਰ ਸਿੰਘ ਬਰਾੜ, ਰਵਿੰਦਰ ਪੰਧੇਰ, ਬਲਦੇਵ ਸਿੰਘ ਜੁਆਇੰਟ ਡਾਇਰੈਕਟਰ, ਭੂਪਿੰਦਰ ਸਿੰਘ ਸਿੱਧੂ, ਸਰਪੰਚ ਪਰਮਿੰਦਰ ਸਿੰਘ ਪਿੰਦਰੀ, ਸਾਬਕਾ ਸਰਪੰਚ ਸਰੂਪ ਸਿੰਘ, ਮਾਸਟਰ ਮਲਕੀਤ ਸਿੰਘ, ਮਾਸਟਰ ਬਿਕਰਮ ਸਿੰਘ, ਸੁਖਵਿੰਦਰ ਸਿੰਘ ਯੂਐੱਸਏ, ਜਰਨੈਲ ਸਿੰਘ ਕੈਨੇਡਾ, ਪ੍ਰਰੀਤਮ ਸਿੰਘ ਕੈਨੇਡਾ, ਦਲਜੀਤ ਸਿੰਘ ਖਾਲਸਾ, ਸਾਬਕਾ ਪ੍ਰਧਾਨ ਜੋਗਿੰਦਰ ਸਿੰਘ, ਸਰਬਣ ਸਿੰਘ ਬਿੱਲੂ, ਪੰਚ ਸੁਖਵਿੰਦਰ ਸਿੰਘ ਸੁੱਖਾ, ਹਰਜੀਵਨ ਸਿੰਘ, ਚਰਨਜੀਤ ਿਢੱਲੋਂ ਆਦਿ ਨੇ ਇਸ ਕਾਰਜ 'ਚ ਵੱਖ-ਵੱਖ ਤਰ੍ਹਾਂ ਦੀ ਸੇਵਾ ਕੀਤੀ। ਕੈਂਪ ਦੌਰਾਨ 600 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। 125 ਮਰੀਜ਼ ਲੈਂਜ ਪਾਉਣ ਲਈ ਚੁਣੇ ਤੇ ਮਰੀਜ਼ਾਂ ਨੂੰ 250 ਐਨਕਾਂ ਦਿੱਤੀਆਂ ਗਈਆਂ। ਮਰੀਜ਼ਾਂ ਦਾ ਚੈੱਕਅਪ ਡਾ. ਮਨਪ੍ਰਰੀਤ ਸਿੰਘ ਮਾਲੇਰਕੋਟਲਾ ਦੀ ਟੀਮ ਨੇ ਕੀਤਾ। ਆਪ੍ਰਰੇਸ਼ਨ ਵਾਲੇ ਸਾਰੇ ਮਰੀਜ਼ਾਂ ਦੇ ਬਿਨਾਂ ਟਾਂਕੇ ਬਿਨਾਂ ਦਰਦ ਤੋਂ ਫੀਕੋ ਆਪ੍ਰਰੇਸ਼ਨ ਦੁਆਰਾ ਲੈਂਜ਼ ਪਾਏ ਜਾਣਗੇ।