ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਚੱਲ ਰਹੀ ਸ਼ਹੀਦੀ ਸਭਾ ਵਿੱਚ ਸ਼ਮੂਲੀਅਤ ਕਰਨ ਲਈ ਹਲਕਾ ਦਾਖਾ ਦੇ ਪਿੰਡ ਭਮਾਲ ਤੋਂ ਸੰਗਤ ਦੀ ਬੱਸ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਵੱਲੋਂ ਰਵਾਨਾ ਕੀਤੀ ਗਈ।

ਇਆਲੀ ਪਰਿਵਾਰ ਵੱਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਬੱਸ ਸੇਵਾ ਤਹਿਤ ਰਵਾਨਾ ਹੋਈ ਇਸ ਬੱਸ ਦੀ ਰਵਾਨਗੀ ਮੌਕੇ ਉਨ੍ਹਾਂ ਕਿਹਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਉਨਾਂ੍ਹ ਦੇ ਪਰਿਵਾਰ ਵੱਲੋਂ ਧਰਮ ਦੀ ਰਾਖੀ ਲਈ ਅਦੁੱਤੀ ਸ਼ਹਾਦਤ ਦਿੱਤੀ ਗਈ, ਤੇ ਛੋਟੇ ਸਾਹਿਬਜ਼ਾਦਿਆਂਂ ਵੱਲੋਂ ਜਿਸ ਦਿ੍ੜ੍ਹਤਾ ਨਾਲ ਧਰਮ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਗਿਆ ਉਸ ਨਾਲ ਜਿੱਥੇ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਹੋਈਆਂ, ਉੱਥੇ ਹੀ ਰਹਿੰਦੀ ਦੁਨੀਆਂ ਤਕ ਇਨਾਂ੍ਹ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਸਭਾ 'ਚ ਸੰਗਤ ਨੂੰ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਬੱਸ ਭੇਜਣ ਦੀ ਸੇਵਾ ਕਰਕੇ ਖੁਦ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਨ ਤੇ ਸੰਗਤ ਨੇ ਵਿਧਾਇਕ ਇਆਲੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।