ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪਲ ਜਰਗ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਖੰਨਾ ਕਨਵੀਨਰ ਪਾਲ ਸਿੰਘ ਬੈਨੀਪਾਲ ਰੌਣੀ, ਹਰਬੰਸ ਸਿੰਘ ਪੱਪਾ ਤੇ ਕੁਲਵੀਰ ਸਿੰਘ ਲੈਕ. ਚਕੋਹੀ ਦੀ ਅਗਵਾਈ 'ਚ ਮੁਲਾਜ਼ਮਾਂ ਦਾ ਕਾਫ਼ਲਾ ਸੂਬਾ ਪੱਧਰੀ ਰੈਲੀ ਮੋਰਿੰਡਾ 'ਚ ਸ਼ਾਮਲ ਹੋਇਆ। ਕੁਲਵੀਰ ਸਿੰਘ ਲੈਕ ਚਕੋਹੀ, ਇੰਦਰਜੀਤ ਸਿੰਗਲਾ ਖੰਨਾ ਨੇ ਕਿਹਾ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ, ਪੰਜਾਬ ਸਰਕਾਰ ਵੀ ਨੌਕਰੀਪੇਸ਼ਾ ਕਿਸਾਨ ਪੁੱਤਰਾਂ ਤੇ ਸਤਾਰਾਂ ਸਾਲ ਪਹਿਲਾਂ ਥੋਪਿਆ ਗਿਆ ਐੱਨਪੀਐੱਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ। ਸਰਕਾਰ 2017 ਦੀਆਂ ਵੋਟਾਂ ਸਮੇਂ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਦਾ ਵਾਅਦਾ ਪੁੂਰਾ ਕਰੇ।

ਇਸ ਮੌਕੇ ਰਾਜਵਰਿੰਦਰ ਸਿੰਘ ਮਾਹਪੁਰ, ਗੁਰਪ੍ਰਰੀਤ ਸਿੰਘ ਸਿਰਥਲਾ, ਸੁਰਜੀਤ ਸਿੰਘ ਸੇਹ, ਹਰਭਗਤ ਸਿੰਘ, ਪਰਗਟ ਸਿੰਘ ਨੌਰਾ, ਚਰਨਜੀਤ ਸਿੰਘ ਸੇਹ, ਸੰਨੀ ਖੰਨਾ, ਸੋਹਣ ਸਿੰਘ, ਗੁਰਿੰਦਰ ਕੋਚ ਜਰਗ, ਸ਼ਿੰਗਾਰਾ ਸਿੰਘ, ਨਰਿੰਦਰ ਕੁਮਾਰ, ਬਲਜਿੰਦਰ ਸਿੰਘ, ਕਪਿਲ ਸੋਨੀ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਗੁਰਦੀਪ ਸਿੰਘ ਰੋਹਣੋ, ਜਸਵਿੰਦਰ ਸਿੰਘ ਖੰਨਾ, ਸੁਖਵਿੰਦਰ ਸਿੰਘ ਭੌਰਲਾ, ਸਤਵੀਰ ਸਿੰਘ ਭਮੱਦੀ ਆਦਿ ਹਾਜ਼ਰ ਸਨ।