ਜੇਐੱਨਐੱਨ, ਲੁਧਿਆਣਾ : ਚੀਨ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਤਣਾਅ 'ਤੇ ਗਲੋਬਲ ਮਾਰਕਿਟ 'ਚ ਵੱਧ ਰਹੀ ਮੰਗ ਦਾ ਫਾਇਦਾ ਭਾਰਤੀ ਉਦਯੋਗਾਂ ਦੇ ਬੰਪਰ ਆਰਡਰਾਂ ਦੇ ਰੂਪ 'ਚ ਮਿਲਣਾ ਸ਼ੁਰੂ ਹੋਇਆ ਹੈ। ਹਾਲਾਂਕਿ ਕੋਵਿਡ ਸੰਕਟ ਤੋਂ ਬਾਅਦ ਕਿਸਾਨ ਅੰਦੋਲਨ 'ਤੇ ਹੁਣ ਠੀਕ ਟਰੇਨਾਂ ਨਾ ਮਿਲਣ ਨਾਲ ਪੰਜਾਬ ਦੇ ਉਦਯੋਗ ਇਸ ਮੌਕੇ ਨੂੰ ਭੁਨਾਉਣ 'ਚ ਨਾਕਾਮਯਾਬ ਸਾਬਿਤ ਹੋ ਰਹੇ ਹਨ।

ਜੇ ਰੇਲਵੇ ਵੱਲੋਂ ਪੰਜਾਬ 'ਚ ਮਾਲਗੱਡੀਆਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇ ਤਾਂ ਇੱਥੇ ਫਸੇ ਚਾਰ ਹਜ਼ਾਰ ਤੋਂ ਜ਼ਿਆਦਾ ਕੰਟੇਨਰਾਂ ਨੂੰ ਮੰਜ਼ਿਲ ਤਕ ਪਹੁੰਚਾਇਆ ਜਾ ਸਕਦਾ ਹੈ। ਕੰਟੇਨਰ ਭੇਜਣ ਲਈ ਗੱਡੀਆਂ ਦੀ ਉਪਲਬੱਧਤਾ ਘੱਟ ਹੋਣ ਦੇ ਚੱਲਦਿਆਂ ਉਦਯੋਗ ਜਗਤ ਨੂੰ ਹੱਥ 'ਚ ਆਰਡਰ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਪੂਰਾ ਕਰਨ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਦੌਰ ਭਾਰਤੀ ਉਦਯੋਗਾਂ ਲਈ ਇਕ ਵੱਡੇ ਮੌਕੇ ਦੇ ਰੂਪ 'ਚ ਆਇਆ ਹੈ। ਅਜਿਹੇ 'ਚ ਜੇ ਇਸ ਦੌਰ 'ਚ ਸਮੇਂ 'ਤੇ ਐਕਸਪੋਰਟ ਦੇ ਆਰਡਰ ਨਾ ਭੇਜੇ ਜਾਣ, ਤਾਂ ਇੰਡਸਟਰੀ ਨੂੰ ਆਉਣ ਵਾਲੇ ਦਿਨਾਂ 'ਚ ਐਕਸਪੋਰਟ ਆਰਡਰਾਂ ਤੋਂ ਹੱਥ ਧੋਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਹੁਣ ਕੰਟੇਨਰਾਂ ਦੇ ਨਾ ਆਉਣ ਨਾਲ ਕਈ ਤਰ੍ਹਾਂ ਦੀ ਕੱਚੇ ਮਾਲ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ, ਜੋ ਇੰਡਸਟਰੀ ਨੂੰ ਚਲਾ ਪਾਉਣ 'ਚ ਸਭ ਤੋਂ ਵੱਡਾ ਰੋੜਾ ਬਣ ਰਿਹਾ ਹੈ।

ਰੇਲ ਮੰਤਰਾਲੇ ਨੂੰ ਜਲਦ ਪੱਤਰ ਲਿਖਣਗੇ ਉਦਮੀ

ਨਿਊ ਸਵਾਨ ਗੁਰੱਪ ਦੇ ਐੱਮਡੀ ਉਪਕਾਰ ਸਿੰਘ ਆਹੂਜਾ ਮੁਤਾਬਿਕ ਰੇਲ ਮੰਤਰਾਲੇ ਨੂੰ ਉਹ ਜਲਦ ਇਕ ਪੱਤਰ ਲਿਖਣ ਜਾ ਰਹੇ ਹਨ। ਜਿਸ 'ਚ ਲੁਧਿਆਣਾ ਉਦਯੋਗ ਦੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ। ਉਦਯੋਗਾਂ ਲਈ ਇਹ ਸਮੇਂ ਬੇਹੱਦ ਕਠਿਨ ਹੈ।

Posted By: Amita Verma