ਦਲਵਿੰਦਰ ਸਿੰਘ ਰਛੀਨ, ਰਾਏਕੋਟ : ਕਲੱਸਟਰ ਪੱਧਰੀ ਖੇਡਾਂ ਵਿਚ ਐੱਸਜੀਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ (ਰਾਏਕੋਟ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਮਨਦੀਪ ਚਾਹਲ ਨੇ ਦੱਸਿਆ ਕਲੱਸਟਰ ਪੱਧਰੀ ਖੇਡਾਂ 'ਚ ਅੰਡਰ 11 ਲੜਕਿਆਂ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ ਪ੍ਰਰਾਪਤ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ, ਉਥੇ ਅੰਡਰ-21 ਕਬੱਡੀ ਟੀਮ 'ਚੋ ਦਿਲਪ੍ਰਰੀਤ ਸਿੰਘ ਨੂੰ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ ਹੈ।

ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਸਤੀਸ਼ ਅਗਰਵਾਲ ਤੇ ਹੋਰ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆ ਭਵਿੱਖ 'ਚ ਅੱਗੇ ਵਧਣ ਲਈ ਪੇ੍ਰਿਆ। ਇਸ ਸਮੇਂ ਸੁਨੀਲ ਸ਼ਰਮਾ, ਖੇਡ ਵਿਭਾਗ ਦੇ ਇੰਚਾਰਜ਼ ਦਵਿੰਦਰ ਤੇ ਜਸਵਿੰਦਰ ਸਿੰਘ ਹਾਜ਼ਰ ਸਨ।