ਪੱਤਰ ਪ੍ਰਰੇਰਕ, ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਚੀਫ ਇੰਜੀਨੀਅਰ ਪਰਮਜੀਤ ਸਿੰਘ ਅਤੇ ਮਨਜੀਤ ਸਿੰਘ ਨਿਊਜੀਲੈਂਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋ ਅੱਜ ਉਨਾਂ ਦੇ ਸਤਿਕਾਰਯੋਗ ਮਾਤਾ ਅਜਮੇਰ ਕੌਰ ਪਤਨੀ ਕੇਹਰ ਸਿੰਘ ਰਿਟਾ: ਆਈਐੱਫਐੱਸ ਇਸ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਅਜਮੇਰ ਕੌਰ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਦੁਪਹਿਰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਰਪ੍ਰਰੀਤ ਸਿੰਘ ਸ਼ਿਵਾਲਿਕ ਅਨੁਸਾਰ ਮਾਤਾ ਅਜਮੇਰ ਕੌਰ ਦਾ ਅੰਤਿਮ ਸੰਸਕਾਰ ਭਲਕੇ ਮਿਤੀ 23 ਅਕਤੂਬਰ ਨੂੰ ਪਿੰਡ ਬਾੜੇਵਾਲ ਅਵਾਣਾ ਦੇ ਸ਼ਮਸਾਨ ਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।