ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਮਲੌਦ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸੀਐੱਚਸੀ ਮਲੌਦ ਦੇ ਸਾਰੇ ਸਿਹਤ ਕਰਮੀਆਂ ਵੱਲੋਂ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਖੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ 75ਵੇਂ ਆਜ਼ਾਦੀ ਦਿਹਾੜੇ ਸਬੰਧੀ ਅੰਮਿ੍ਤ ਕਾ ਮਹਾਉਤਸਵ ਮੁਹਿੰਮ ਤਹਿਤ ਹਰ ਘਰ ਤਿਰੰਗਾ ਝੰਡਾ ਲਗਾਉਣ ਲਈ ਜਾਗਰੂਕ ਕੀਤਾ ਗਿਆ।

ਡਾ. ਗੁਰਮਨਪ੍ਰਰੀਤ ਸਿੰਘ ਨੇ ਦੱਸਿਆ 13 ਤੋਂ 15 ਅਗਸਤ ਤਕ ਲੋਕਾਂ ਨੂੰ ਘਰਾਂ ਬਾਹਰ ਝੰਡਾ ਲਹਿਰਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਬੀਈ ਨਰਿੰਦਰਪਾਲ ਸਿੰਘ ਮਾਨ ਨੇ ਕਿਹਾ ਇਸ ਮੁਹਿੰਮ ਨਾਲ ਦੇਸ਼ ਵਾਸੀਆਂ 'ਚ ਤਿਰੰਗੇ ਝੰਡੇ ਪ੍ਰਤੀ ਤੇ ਦੇਸ਼ ਦੇ ਸ਼ਹੀਦਾਂ ਪ੍ਰਤੀ ਸਨਮਾਨ ਹੋਰ ਵਧੇਗਾ ਤੇ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਹੋਵੇਗੀ। ਇਸ ਮੌਕੇ ਡਾ. ਗੁਰਪ੍ਰਰੀਤ ਸਿੰਘ, ਡਾ. ਰਿਚਾ, ਡਾ. ਮਨਿੰਦਰ ਕੌਰ, ਅਰੁਣ ਸ਼ਰਮਾ, ਪਰਮਜੀਤ ਕੌਰ, ਤਰਸੇਮ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।