v> ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪ੍ਰਸਿੱਧ ਲੋਕ ਗਾਇਕ ਸਵਰਗੀ ਦੀਦਾਰ ਸੰਧੂ ਦੀ ਜੀਵਨ ਸਾਥਣ ਬੀਬੀ ਅਮਰਜੀਤ ਕੌਰ ਸੰਧੂ ਦਾ ਪਿੰਡ ਭਰੋਵਾਲ ਖ਼ੁਰਦ (ਲੁਧਿਆਣਾ) ਵਿਖੇ ਦੇਹਾਂਤ ਹੋ ਗਿਆ ਹੈ। ਉਹ 75 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਤੇ ਲੋਕ ਗਾਇਕ ਜਗਮੋਹਨ ਸਿੰਘ ਸੰਧੂ ਤੇ ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦੀ ਬੇਟੀ ਦੀਪਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਅਮਰਜੀਤ ਕੌਰ ਕੁੱਝ ਸਮੇਂ ਤੋਂ ਗੁਰਦਾ ਰੋਗਾਂ ਕਾਰਨ ਇਲਾਜ ਅਧੀਨ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਸ਼ਮਸ਼ੇਰ ਸਿੰਘ ਸੰਧੂ ਤੇ ਅਨੇਕ ਪਰਿਵਾਰਕ ਸਨੇਹੀਆਂ ਨੇ ਬੀਬੀ ਅਮਰਜੀਤ ਕੌਰ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਸੁਰਿੰਦਰ ਸੇਠੀ ਨੇ ਕਿਹਾ ਕਿ ਸਤਿਕਾਰਯੋਗ ਮਾਤਾ ਜੀ ਨੇ ਸਿਰਮੌਰ ਅਤੇ ਸੀਨੀਅਰ ਗਾਇਕ ਦੀਦਾਰ ਸੰਧੂ ਦਾ ਵਡੇਰਾ ਸਹਿਯੋਗ ਦਿੱਤਾ ਹੈ । ਮਾਤਾ ਜੀ ਦੇ ਹੁੰਦੇ ਹੋਏ ਜਿਥੇ ਬੇਫ਼ਿਕਰ ਹੋ ਕੇ ਦੀਦਾਰ ਸੰਧੂ ਨੇ ਕਲਾ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ ਹੈ ਉਥੇ ਉਨ੍ਹਾਂ ਨੇ ਇਲਾਕੇ ਦੀ ਨੁਮਾਇੰਦਗੀ ਵੀ ਬਾਖੂਬੀ , ਬੇਦਾਗ਼ ਅਤੇ ਇਮਾਨਦਾਰੀ ਨਾਲ ਨਿਭਾਈ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ । ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।ਪਰਿਵਾਰ ਵੱਲੋਂ ਸਭ ਸਨੇਹੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਦੇ ਚੱਲਦੇ ਉਹ ਆਪੋ ਆਪਣੇ ਘਰੀਂ ਬੈਠ ਕੇ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ।

Posted By: Susheel Khanna