ਜੇਐੱਨਐੱਨ, ਲੁਧਿਆਣਾ : ਸ਼ਹਿਰ ਦੀ ਇਨਾਯਤ ਦਾ ਕਿਊਟ ਤੇ ਚੁਲਬੁਲਾ ਅੰਦਾਜ਼ ਹੁਣ ਬਾਲੀਵੁੱਡ 'ਚ ਦੇਖਣ ਨੂੰ ਮਿਲੇਗਾ। ਇਸ ਲੁਡੋ 'ਚ ਅਦਾਕਾਰ ਅਭਿਸ਼ੇਕ ਬੱਚਨ ਨਾਲ ਦਿਖਾਈ ਦੇਵੇਗੀ। ਫਿਲਮ ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਨੈਟਫਿਲਕਸ 'ਤੇ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ।

ਲੁਡੋ ਫਿਲਮ ਦੇ ਡਾਇਰੈਕਟਰ ਅਨੁਰਾਗ ਬਾਸੂ ਹੈ ਤੇ ਫਿਲਮ 'ਚ ਇਨਾਯਤ, ਅਭਿਸ਼ੇਕ ਬੱਚਨ ਤੋਂ ਇਲਾਵਾ ਰਾਜ ਕੁਮਾਰ ਰਾਓ, ਆਦਿੱਤਿਆ ਰਾਵ, ਫਾਤਿਮਾ ਸਨਾ ਸ਼ੇਖ ਵੀ ਹੈ। 8 ਸਾਲ ਦੀ ਇਨਾਯਤ ਆਪਣੇ ਚੁਲਬਲੇ ਅੰਦਾਜ਼ ਦੇ ਚੱਲਦਿਆਂ ਹਰ ਕਿਸੇ ਦੀ ਚਹੇਤੀ ਹੈ ਤੇ ਅੱਜ ਉਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ।

ਚਾਰ ਸਾਲ ਦੀ ਉਮਰ 'ਚ ਰਿਆਲਟੀ ਸ਼ੋਅ ਦਾ ਬਣੀ ਹਿੱਸਾ

ਚਾਰ ਸਾਲ ਦੀ ਉਮਰ 'ਚ ਇਨਾਯਤ ਦੀ ਐਂਟਰੀ ਰਿਆਲਟੀ ਸ਼ੋਅ ਸਭ ਤੋਂ ਵੱਡੇ ਕਲਾਕਾਰ 'ਚ ਹੋਈ। ਆਪਣੇ ਟੈਲੰਟ ਦੇ ਚੱਲਦਿਆਂ ਉਹ ਟਾਪ-7 'ਚ ਪਹੁੰਚੀ। ਇਸ ਤੋਂ ਬਾਅਦ ਕਈ ਵਿਗਿਆਪਨ 'ਚ ਵੀ ਕੰਮ ਕੀਤਾ। ਸਾਲ 2018 'ਚ 'ਰਿਆਲਟੀ ਸ਼ੋਅ ਇੰਡੀਆਜ਼ ਬੈਸਟ ਡਰਾਮੇਬਾਜ਼' 'ਚ ਇਨਾਯਤ ਦੀ ਐਂਟਰੀ ਹੋਈ ਤੇ ਉਹ ਸ਼ੋਅ ਦੀ ਥਰਡ ਰਨਰਅਪ ਰਹੀ। ਇਸ ਸ਼ੋਅ ਦੌਰਾਨ ਹੀ ਇਨਾਯਤ ਨੂੰ ਲੁਡੋ ਫਿਲਮ ਦਾ ਆਫਰ ਮਿਲਿਆ ਜੋ ਕਿ ਡਾਇਰਕੈਟਰ ਅਨੁਰਾਗ ਬਾਸੂ ਨੇ ਦਿੱਤਾ।

ਪਹਿਲੀ ਪ੍ਰਾਥਮਿਕਤਾ ਪੜ੍ਹਾਈ ਹੈ : ਇਨਾਯਤ

ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਇਨਾਯਤ ਆਪਣੀ ਪਹਿਲੀ ਪ੍ਰਾਥਮਿਕਤਾ ਪੜ੍ਹਾਈ ਨੂੰ ਹੀ ਮੰਨਦੀ ਹੈ। ਇਨਾਯਤ ਘਰ 'ਚ ਖਾਲੀ ਬੈਠਣਾ ਵੀ ਬਿਲਕੁਲ ਪਸੰਦ ਨਹੀਂ ਕਰਦੀ ਹੈ। ਇੱਥੇ ਤਕ ਕਿ ਰਿਹਸਰਲ ਲਈ ਸ਼ੀਸ਼ੇ ਦਾ ਸਹਾਰਾ ਲੈਂਦੀ ਹੈ ਤੇ ਡਾਇਲਗਸ ਵੀ ਬੋਲਦੀ ਹੈ। ਲੁਧਿਆਣਾ ਦੇ ਸਿਵਲ ਲਾਇੰਸ ਦੇ ਕੁੰਦਨ ਵਿਦਿਆ ਮੰਦਰ ਸਕੂਲ 'ਚ ਉਹ ਜਮਾਤ ਤੀਜ਼ੀ ਦੀ ਵਿਦਿਆਰਥਣ ਹੈ।

Posted By: Amita Verma