ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: ਪੀਏਯੂ ਵਿਚ ਪੀਏਯੂ ਦੀਆਂ ਤਿੰਨੋਂ ਮੁਲਾਜ਼ਮ ਯੂਨੀਅਨਾਂ ਨੇ ਸਵੇਰੇ 9.30 ਵਜੇ ਤੋਂ 11.30 ਵਜੇ ਤਕ 2 ਘੰਟੇ ਲਈ ਕਲਮ ਛੋੜ ਹੜਤਾਲ ਕੀਤੀ ਤੇ ਇਹ ਸਾਰੇ ਮੁਲਾਜ਼ਮ ਯੂਨੀਅਨ ਦਫ਼ਤਰ ਵਿਚ ਇਕੱਤਰ ਹੋਏ। ਉਨ੍ਹਾਂ ਇਸ ਮੌਕੇ ਰੋਸ ਮਾਰਚ ਕੱਿਢਆ। ਸਾਰੇ ਮੁਲਾਜ਼ਮ ਥਾਪਰ ਹਾਲ ਵਿਚ ਰੋਸ ਮੁਜ਼ਾਹਰਾ ਕਰਦੇ ਹੋਏ ਵੀਸੀ ਤੇ ਰਜਿਸਟਰਾਰ ਵਿੱਰੁਧ ਨਾਅਰੇਬਾਜ਼ੀ ਕਰਦੇ ਰਹੇ। ਮੁਲਾਜ਼ਮ ਜੱਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਸੰਘਰਸ਼ 14ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤਕ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤਾਈਂ ਸੰਘਰਸ਼ ਵਾਪਸ ਨਹੀਂ ਲਿਆ ਜਾਵੇਗਾ।

ਧਰਨੇ ਦੌਰਾਨ ਪੀਏਯੂ ਇੰਪਲਾਈਜ਼ ਯੂਨੀਅਨ ਵੱਲੋਂ ਹਰਪਾਲ ਸਿੰਘ, ਸ਼ਮਸ਼ੇਰ ਸਿੰਘ, ਪੀਏਯੂ ਟੀਚਰਜ਼ ਐਸੋਸ਼ੀਸ਼ੇਨ ਵੱਲੋਂ ਡਾ. ਕੇਐੱਸ ਸਾਂਘਾ ਤੇ ਡਾ. ਜੀਪੀਅੱੈਸ ਿਢੱਲੋਂ ਤੇ ਕਲਾਸ ਫੋਰ ਵੱਲੋਂ ਪ੍ਰਧਾਨ ਕਮਲ ਸਿੰਘ ਧਰਨੇ 'ਤੇ ਬੈਠੇ।ਇਸ ਮੌਕੇ ਜਨਰਲ ਸੱਕਤਰ ਮਨਮੋਹਨ ਸਿੰਘ, ਗੁਰਪ੍ਰਰੀਤ ਸਿੰਘ ਿਢੱਲੋਂ, ਨਵਨੀਤ ਸ਼ਰਮਾ, ਗੁਰਪ੍ਰਰੀਤ ਸਿੰਘ, ਬਿੱਕਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲਬਹਾਦਰ ਯਾਦਵ, ਮੋਹਨ ਲਾਲ, ਮਨੀਸ਼ ਕੁਮਾਰ, ਸਤਵਿੰਦਰ ਸਿੰਘ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਿਢੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਤਜਿੰਦਰ ਸਿੰਘ, ਸੁਰਿੰਦਰ ਸਿੰਘ ਤੇ ਪਿ੍ਰੰਸ ਗਰਗ ਆਦਿ ਸ਼ਾਮਲ ਹੋਏ।