v> ਸਤਵਿੰਦਰ ਸ਼ਰਮਾ, ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਬਾਅਦ ਹੁਣ ਇੱਥੋਂ ਦੇ ਕੌਂਸਲਰ ਵੀ ਕੋਰੋਨਾ ਦੀ ਲਪੇਟ 'ਚ ਆਉਣ ਲੱਗ ਪਏ ਹਨ। ਸੈਂਪਲ ਭੇਜਣ ਤੋਂ ਬਾਅਦ ਵਾਰਡ ਨੰਬਰ-88 ਦੇ ਕੌਂਸਲਰ ਮਨਪ੍ਰੀਤ ਮਨੀ ਗਰੇਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਨੀ ਗਰੇਵਾਲ ਰਿਪੋਰਟ ਤੋਂ ਬਾਅਦ ਆਪਣੇ ਘਰ 'ਚ ਹੀ ਕੁਆਰੰਟੀਨ ਹਨ। ਇਸ ਦੀ ਜਾਣਕਾਰੀ ਮਨੀ ਗਰੇਵਾਲ ਨੇ ਖੁੱਦ ਫੇਸਬੁੱਕ ਰਾਹੀਂ ਲਾਈਵ ਹੋ ਕੇ ਦਿੱਤੀ। ਮਨੀ ਗਰੇਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਦੋਸਤ ਦਾ ਕੋਰੋਨਾ ਟੈਸਟ ਕਰਵਾਉਣ ਲਈ ਇੱਕੋ ਕਾਰ 'ਚ ਬੈਠ ਕੇ ਹਸਪਤਾਲ ਗਏ ਸਨ।

ਇਹਤਿਆਤ ਵਰਤਦਿਆਂ ਉਨ੍ਹਾਂ ਨੇ ਆਪਣਾ ਵੀ ਟੈਸਟ ਕਰਵਾਇਆ ਤੇ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਮਨੀ ਗਰੇਵਾਲ ਨੇ ਆਪਣੇ ਦੋਸਤਾਂ ਤੇ ਮਿਲਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣਾ ਕੋਰੋਨਾ ਟੈਸਟ ਕਰਵਾਉਣ ਤੇ ਕੁਆਰੰਟਾਈਨ ਹੋ ਜਾਣ ਤਾਂ ਕਿ ਇਹ ਬੀਮਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਦੋਸਤਾਂ ਤਕ ਨਾ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਤੇ ਸਟਾਫ ਦੇ ਵੀ ਟੈਸਟ ਕਰਵਾਏ ਹਨ।

Posted By: Amita Verma