ਸਵਰਨ ਗੌਂਸਪੁਰੀ, ਹੰਬੜਾਂ : 10 ਪਿੰਡਾਂ ਦੀ ਸਾਂਝੀ ਦੀ ਹੰਬੜਾਂ ਖੇਤੀਬਾੜੀ ਬਹੁਉਦੇਸ਼ੀ ਸਹਿਕਾਰੀ ਸਭਾ ਲਿਮਟਿਡ ਹੰਬੜਾਂ ਦੀ ਪ੍ਰਬੰਧਕ ਕਮੇਟੀ ਦੀ ਚੋਣ 24 ਜੂਨ ਅੱਜ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਹੋਵੇਗੀ। ਇਸ ਚੋਣ ਲਈ ਅੱਜ ਰਿਟਰਨਿੰਗ ਅਫ਼ਸਰ ਦੀਪਕ ਸ਼ਰਮਾ, ਹਲਕਾ ਨਿਰੀਖਕ ਪਹਿਰਾਜ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਗੁਰਤੇਜ ਸਿੰਘ ਦੀ ਨਿਗਰਾਨੀ ਹੇਠ ਉਕਤ ਕਮੇਟੀ ਦੀ ਚੋਣ ਲਈ 39 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਤੇ ਇਸ ਦੌਰਾਨ ਆਪ ਆਗੂ ਮੋਹਨ ਵਿਰਕ ਨੇ ਦੱਸਿਆ ਜ਼ੋਨ-1 ਹੰਬੜਾਂ ਦੇ ਚਾਰ ਕਮੇਟੀ ਮੈਂਬਰਾਂ 'ਚ 3 'ਆਪ' ਸਮੇਤ ਕੁੱਲ 4 ਮੈਂਬਰ ਕੁਲਦੀਪ ਕੌਰ, ਸ਼ਮਸ਼ੇਰ ਸਿੰਘ, ਕਮਲਦੀਪ ਸਿੰਘ, ਹਰਪਾਲ ਸਿੰਘ ਬਿਨਾਂ ਮੁਕਾਬਲਾ ਚੁਣ ਲਏ ਗਏ ਤੇ ਬਾਕੀ 4 ਵੱਖ-ਵੱਖ ਰਹਿੰਦੇ ਜ਼ੋਨਾਂ ਲਈ 17 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ। ਇਨ੍ਹਾਂ 'ਚੋਂ 7 ਕਮੇਟੀ ਮੈਂਬਰ ਲਈ ਅੱਜ 24 ਜੂਨ ਨੂੰ ਵੋਟਿੰਗ ਰਾਹੀਂ ਚੋਣ ਹੋਵੇਗੀ। ਇਸ ਮੌਕੇ ਉਕਤ ਸਭਾ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ ਨੇ ਦੱਸਿਆ ਚੋਣ ਪ੍ਰਕਿਰਿਆ ਪੂਰੀ ਹੋਣ ਪਿਛੋਂ ਤੁਰੰਤ ਦੁਪਹਿਰ 3 ਵਜੇ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇ।