ਜੇਐੱਨਐੱਨ, ਲੁਧਿਆਣਾ : ਅੱਠਵੀਂ ਦੀ ਪੜ੍ਹਾਈ ’ਚੋਂ ਅਸਫ਼ਲ ਹੋਣ ਤੋਂ ਬਾਅਦ ਲੁਧਿਆਣਾ ’ਚ ਟੈਕ ਸਾਈਬਰ ਸਕਿਓਰਿਟੀ ਏਜੰਸੀ ਖੋਲ੍ਹਣ ਵਾਲੇ 27 ਸਾਲ ਦੇ ਤ੍ਰਿਸ਼ਨੀਤ ਅਰੋੜਾ ਨੂੰ ਅੰਤਰਰਾਸ਼ਟਰੀ ਮੈਗਜ਼ੀਨ ਫਾਰਚੂਨ ਨੇ 100 ਕਰੋੜ ਦੇ ਬਿਜ਼ਨੈੱਸ ਵਾਲੀਆਂ ਪ੍ਰਭਾਵਸ਼ਾਲੀ ਸ਼ਖ਼ਸ਼ੀਅਤਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਹੈ। ਮੂਲ ਰੂਪ ਨਾਲ ਚੰਡੀਗੜ੍ਹ ਦੇ ਰਹਿਣ ਵਾਲੇ ਤ੍ਰਿਸ਼ਨੀਤ ਨੇ ਅੱਠਵੀਂ ’ਚੋਂ ਫੇਲ੍ਹ ਹੋਣ ਤੋਂ ਬਾਅਦ ਕੁਝ ਅਲੱਗ ਕਰਨ ਦੀ ਸੋਚੀ ਅਤੇ ਸਾਈਬਰ ਸਕਿਓਰਿਟੀ ਦੇ ਖੇਤਰ ’ਚ ਪੈਰ ਰੱਖਿਆ। 2013 ’ਚ ਲੁਧਿਆਣਾ ’ਚ ਇਕ ਨਵੀਂ ਸਾਈਬਰ ਸਕਿਓਰਿਟੀ ਕੰਪਨੀ ਟੈਕ ਬਣਾਈ ਅਤੇ ਫਿਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਤ੍ਰਿਸ਼ਨੀਤ ਨੇ 12ਵੀਂ ਦੀ ਪ੍ਰੀਖਿਆ ਲਈ ਡਿਸਟੈਂਸ ਐਜ਼ੂਕੇਸ਼ਨ ਲਈ ਡਿਸਟੈਂਸ ਐਜ਼ੂਕੇਸ਼ਨ ’ਚ ਐਪਲੀਕੇਸ਼ਨ ਭਰੀ ਸੀ, ਪਰ ਸ਼ਾਇਦ ਪੜ੍ਹਾਈ ਉਸਦੀ ਕਿਸਮਤ ’ਚ ਨਹੀਂ ਸੀ ਅਤੇ ਉਹ ਫਿਰ ਫੇਲ੍ਹ ਹੋ ਗਿਆ। ਇਸਦੇ ਬਾਵਜੂਦ ਉਹ ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਨਜ਼ਰ ਆਉਂਦੇ ਹਨ।

ਸਾਈਬਰ ਕ੍ਰਾਈਮ ਭਾਵ ਹੈਕਰਸ ਨੂੰ ਰੋਕਣ ਲਈ ਤ੍ਰਿਸ਼ਨੀਤ ਨੇ ਆਪਣੀ ਮਿਹਨਤ ਦੇ ਬਲ ’ਤੇ ਕਈ ਵੱਡੀਆਂ ਕੰਪਨੀਆਂ ਤੋਂ ਇਲਾਵਾ ਸੀਬੀਆਈ, ਪੰਜਾਬ ਪੁਲਿਸ ਅਤੇ ਗੁਜਰਾਤ ਪੁਲਿਸ ਲਈ ਕੰਮ ਸ਼ੁਰੂ ਕੀਤਾ। ਇਕ ਅਸਫ਼ਲ ਸਟੂਡੈਂਟ ਹੋਣ ਦੇ ਬਾਵਜੂਦ 19 ਸਾਲ ਦੀ ਉਮਰ ’ਚ ਕੰਮ ਕਰਨਾ ਵਾਲੇ ਇਸ ਨੌਜਵਾਨ ਨੇ ਅੱਜ 100 ਕਰੋੜ ਦੇ ਕਲੱਬ ’ਚ ਖ਼ੁਦ ਨੂੰ ਸ਼ਾਮਿਲ ਕਰ ਲਿਆ ਹੈ। ਤ੍ਰਿਸ਼ਨੀਤ ਦੀ ਉਪਲੱਬਧੀ ਹੈਰਾਨੀ ਕਰਨ ਵਾਲੀ ਹੈ। 4-5 ਸਾਲ ਦੀ ਮਿਹਨਤ ਨਾਲ ਹੀ ਉਸ ਦੀ ਕੰਪਨੀ ਨੇ ਨਿਵੇਸ਼ ਦੀ ਦੌੜ੍ਹ ’ਚ 1000 ਫ਼ੀਸਦੀ ਦੇ ਵਾਧੇ ਦੀ ਪ੍ਰਾਪਤੀ ਕੀਤੀ ਹੈ ਜੋ ਕਿ ਚੰਗੀਆਂ-ਚੰਗੀਆਂ ਕੰਪਨੀਆਂ ਨੂੰ ਵੀ ਨਸੀਬ ਨਹੀਂ ਹੁੰਦੀ।

ਸਾਲ 2018 ’ਚ ਏਸ਼ੀਆ ਦੇ 30 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਰਹੇ ਸ਼ਾਮਿਲ

ਤ੍ਰਿਸ਼ਨੀਤ ਦੀ ਇਹ ਪਹਿਲੀ ਉਪਲੱਬਧੀ ਨਹੀਂ ਹੈ। ਉਹ 2018 ’ਚ ਏਸ਼ੀਆ ਦੇ 30 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਿਲ ਹੋਏ ਸਨ। ਉਸਤੋਂ ਬਾਅਦ 2019 ’ਚ ਅੰਤਰਰਾਸ਼ਟਰੀ ਮੈਗਜ਼ੀਨ ਫਾਰਚੂਨ ’ਚ 40 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ’ਚ ਸ਼ਾਮਿਲ ਕੀਤੇ ਗਏ। ਪਿਛਲੇ ਸਾਲ ਜਦੋਂ ਦੁਨੀਆ ਦੇ ਨਾਲ ਭਾਰਤ ਵੀ ਕੋਰੋਨਾ ਨਾਲ ਜੰਗ ਲੜ ਰਿਹਾ ਸੀ ਤਾਂ ਤ੍ਰਿਸ਼ਨੀਤ ਆਪਣੀ ਕੰਪਨੀ ਟੀਏਸੀ ਸਕਿਓਰਿਟੀ ਨੂੰ ਅੱਗੇ ਵਧਾਉਣ ’ਚ ਜੁਟੇ ਸੀ।

ਇੰਟਰਪ੍ਰੇਨਿਓਰ ਆਫ ਦਿ ਈਅਰ ਦਾ ਖ਼ਿਤਾਬ ਵੀ ਜਿੱਤਿਆ

ਇੰਟਰਪ੍ਰੇਨਿਓਰ ਮੈਗਜ਼ੀਨ ਨੇ ਤ੍ਰਿਸ਼ਨੀਤ ਨੂੰ ਇੰਟਰਪ੍ਰੇਨਿਓਰ ਆਫ ਦਿ ਈਅਰ ਦੇ ਖ਼ਿਤਾਬ ਨਾਲ ਨਿਵਾਜਿਆ। ਤ੍ਰਿਸ਼ਨੀਤ ਅਰੋੜਾ ਨੂੰ ਸੁਪਰ ਲਗਜ਼ਰੀ ਕਾਰਾਂ ਬੀਐੱਮਡਬਲਯੂ, ਆਡੀ ਨੂੰ ਚਲਾਉਣ ਅਤੇ ਖ਼ੁਦ ਦੇ ਵਾਹਨ ਬਣਾਉਣ ਦਾ ਵੀ ਸ਼ੌਂਕ ਹੈ। ਹੁਣ ਉਹ ਆਪਣੀ ਕੰਪਨੀ ਦਾ ਵਿਸਥਾਰ ਕਰਨ ’ਚ ਜੁਟੇ ਹਨ।

Posted By: Ramanjit Kaur