ਸੁਖਦੇਵ ਗਰਗ, ਜਗਰਾਓਂ : ਜੀਐੱਚਜੀ ਅਕੈਡਮੀ ਨੇ ਵੀਰਵਾਰ ਦਸਹਿਰੇ ਦਾ ਤਿਉਹਾਰ ਮਨਾਇਆ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੁਸਹਿਰਾ ਉਹ ਤਿਉਹਾਰ ਹੈ ਜੋ ਮਨੁੱਖ ਨੂੰ ਘਮੰਡ, ਝੂਠ ਤੇ ਜ਼ੁਲਮ ਦੀ ਹਾਰ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਇਸ ਲਈ ਉਦੋਂ ਤੋਂ ਅੱਜ ਤਕ ਇਹ ਦਿਨ ਸਮਾਜ 'ਚ ਮਨੁੱਖੀ ਜੀਵਨ ਨੂੰ ਅਦਰਸ਼ ਚਰਿੱਤਰ 'ਤੇ ਕਾਇਮ ਰਹਿਣ ਲਈ ਪੇ੍ਰਿਤ ਕਰਦਾ ਹੋਇਆ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ। ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਨੌਵੀਂ ਜਮਾਤ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ ਦੁਸਹਿਰੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।