ਕੁਲਵਿੰਦਰ ਸਿੰਘ ਰਾਏ, ਖੰਨਾ- ਇਕ ਅਣਜਾਣ ਚਿਹਰੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੫ਧਾਨ ਬਣਾਏ ਜਾਣ ਤੋਂ ਬਾਅਦ ਇਕ ਨਵਾਂ ਮਾਮਲਾ ਸ਼ਨਿੱਚਰਵਾਰ ਨੂੰ ਖੰਨਾ ਕਾਂਗਰਸ ਦੀ ਸਿਆਸਤ 'ਚ ਸਾਹਮਣੇ ਆਇਆ। ਇਲਾਕੇ 'ਚ ਕਦੇ ਨਾ ਦਿਸਣ ਵਾਲਾ ਅਣਪਛਾਤਾ ਨੇਤਾ ਸ਼ਨਿੱਚਰਵਾਰ ਨੂੰ ਕੁਝ ਅਣਜਾਣ ਵਰਕਰਾਂ ਨਾਲ ਲਲਹੇੜੀ ਰੋਡ ਚੌਕ ਨੇੜੇ ਪਹੁੰਚਿਆ ਤੇ 'ਆਪ' ਦੇ ਸਾਂਸਦ ਹਰਿੰਦਰ ਸਿੰਘ ਖਾਲਸਾ ਦਾ ਪੁਤਲਾ ਫੂਕ ਕੇ ਉੱਥੋਂ ਚਲਦੇ ਬਣੇ। ਖ਼ੁਦ ਨੂੰ ਕਾਂਗਰਸੀ ਦੱਸਣ ਵਾਲੇ ਨੇਤਾ ਗੁਰਪਾਲ ਸਿੰਘ ਦੇ ਨਾਲ ਨਾ ਤਾਂ ਕੋਈ ਕਾਂਗਰਸ ਦਾ ਵੱਡਾ ਨੇਤਾ ਸੀ ਤੇ ਨਾ ਹੀ ਕੋਈ ਜਾਣਿਆ-ਪਛਾਣਿਆ ਵਰਕਰ। ਹਾਲਾਂਕਿ ਐੱਮਪੀ ਖਾਲਸਾ ਨੇ ਗੁਰਪਾਲ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਕੇ ਉਨ੍ਹਾਂ ਤੋਂ ਸਬੂਤ ਮੰਗੇ ਹਨ।

ਨੇੜਿਓਂ ਹੀ ਲੰਘ ਗਏ ਵਿਧਾਇਕ

ਲਲਹੇੜੀ ਚੌਂਕ 'ਤੇ ਪੁਤਲਾ ਫੂਕ ਰਹੇ ਗੁਰਪਾਲ ਸਿੰਘ ਕੋਲੋਂ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਨਗਰ ਕੌਂਸਲ ਪ੫ਧਾਨ ਵਿਕਾਸ ਮਹਿਤਾ ਲੰਘੇ। ਟ੫ੈਫਿਕ ਕਾਰਨ ਉਨ੍ਹਾਂ ਦਾ ਕਾਫਲਾ ਉੱਥੇ ਮੱਧਮ ਵੀ ਹੋਇਆ ਪਰ ਗੁਰਪਾਲ ਦੇ ਪ੫ੋਗਰਾਮ 'ਚ ਸ਼ਾਮਲ ਹੋਣਾ ਤਾਂ ਦੂਰ ਉੱਥੇ ਰੁਕਣਾ ਵੀ ਕੋਟਲੀ ਨੇ ਮੁਨਾਸਿਬ ਨਹੀਂ ਸਮਿਝਆ।

ਵਿਕਾਸ ਦੀ ਗੱਲ ਨਹੀਂ, ਹਾਜ਼ਰੀ ਜ਼ਰੂਰੀ

ਗੁਰਪਾਲ ਸਿੰਘ ਤੋਂ ਜਦੋਂ ਮੀਡੀਆ ਨੇ ਇਹ ਪੁੱਿਛਆ ਕਿ ਸੱਤ ਸਾਲ ਤੋਂ ਖੰਨਾ 'ਚ ਕਾਂਗਰਸ ਦੇ ਵਿਧਾਇਕ ਹਨ ਤੇ 2 ਸਾਲ ਤੋਂ ਕਾਂਗਰਸ ਦੀ ਸੂਬੇ 'ਚ ਸਰਕਾਰ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਗੱਲ ਨਹੀਂ ਹੈ, ਇਲਾਕੇ 'ਚ ਹਾਜ਼ਰੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਕੋਟਲੀ ਇਲਾਕੇ 'ਚ ਰਹਿੰਦੇ ਤਾਂ ਹਨ। ਹਾਲਾਂਕਿ ਗੁਰਪਾਲ ਕਾਂਗਰਸ ਵੱਲੋਂ ਕੀਤਾ ਇਕ ਵੀ ਵਿਕਾਸ ਦਾ ਕੰਮ ਨਾ ਗਿਣਵਾ ਸਕੇ ਪਰ ਉਨ੍ਹਾਂ ਨੇ ਐੱਮਪੀ ਖਾਲਸਾ 'ਤੇ ਇਲਾਕੇ 'ਚੋਂ ਗੁਮਸ਼ੁਦਾ ਰਹਿਣ ਤੇ ਗ੫ਾਂਟ ਨਾ ਵੰਡਣ ਕਾਰਨ ਲੈਪਸ ਹੋਣ ਦੇ ਦੋਸ਼ ਲਗਾਏ।

ਸ਼ਾਇਦ ਉਨ੍ਹਾਂ ਕੋਲ ਗਿਆਨ ਦੀ ਘਾਟ ਹੈ : ਖਾਲਸਾ

ਐੱਮਪੀ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਕਿਸੇ ਗੁਰਪਾਲ ਸਿੰਘ ਨੂੰ ਜਾਣਦੇ ਤਾਂ ਨਹੀਂ ਪਰ ਸੁਣਿਆ ਹੈ ਕਿ ਉਹ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਟਿਕਟ ਮੰਗ ਰਹੇ ਹਨ। ਉਨ੍ਹਾਂ ਨੂੰ ਕੋਈ ਕਾਂਗਰਸੀ ਵੀ ਮੰੂਹ ਨਹੀਂ ਲਗਾਉਂਦਾ। ਗੁਰਪਾਲ ਨੂੰ ਉਨ੍ਹਾਂ ਦੇ (ਖਾਲਸਾ) ਕਾਂਗਰਸ 'ਚ ਜਾਣ ਦਾ ਡਰ ਹੈ। ਜਦਕਿ ਇਸ 'ਚ ਕੋਈ ਸੱਚਾਈ ਨਹੀਂ। ਉਨ੍ਹਾਂ ਦੀ ਐੱਮਪੀ ਗਰਾਂਟ 'ਚੋਂ ਇਕ ਵੀ ਪੈਸਾ ਲੈਪਸ ਨਹੀਂ ਹੋਇਆ। ਗੁਰਪਾਲ ਨੂੰ ਸਬੂਤ ਦੇ ਨਾਲ ਗੱਲ ਕਰਨੀ ਚਾਹੀਦੀ ਹੈ।