ਪੱਤਰ ਪ੍ਰਰੇਰਕ, ਖੰਨਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਅਧੀਨ ਡਾ. ਅਜੀਤ ਸਿੰਘ ਐੱਸਐੱਮਓ. ਸੀਐੱਚਸੀ. ਮਾਨੂੰਪੁਰ ਦੀ ਅਗਵਾਈ 'ਚ ਲਲੌੜੀ ਖੁਰਦ ਵਿਖੇ ਨਸ਼ਿਆਂ ਵਿਰੁੱਧ ਤੇ ਡੇਂਗੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਅਜੀਤ ਸਿੰਘ ਨੇ ਕਿਹਾ ਕੇ ਨਸ਼ੇ ਇਨਸਾਨ ਨੂੰ ਨਾ ਸਿਰਫ਼ ਸਰੀਰਕ ਤੌਰ 'ਤੇ ਸਗੋਂ ਮਾਨਸਿਕ, ਸਮਾਜਿਕ ਤੇ ਆਰਥਿਕ ਤੌਰ 'ਤੇ ਵੀ ਪ੍ਰਭਾਵਿਤ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਡੈਪੋ ਮੁਹਿੰਮ ਅਧੀਨ ਆਪਣਾ ਯੋਗਦਾਨ ਪਾੳਂੁਦਿਆਂ ਨਸ਼ੇ ਦੀ ਵਰਤੋਂ ਕਰਦੇ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰਰੇਰਿਤ ਕਰਨਾ ਚਾਹੀਦਾ ਹੈ। ਡਾ. ਅਰਵਿੰਦਰ ਕੌਰ ਤੇ ਗੁਰਦੀਪ ਸਿੰਘ ਨੇ ਕਿਹਾ ਕੇ ਓਓਏਟੀ ਕਲੀਨਿਕ ਮਾਨੂੰਪੁਰ ਵਿਖੇ ਨਸ਼ਾ ਛੱਡਣ ਲਈ ਮੁਫ਼ਤ ਦਵਾਈ ਦੀ ਸੁਵਿਧਾ ਉਪਲਬਧ ਹੈ। ਇਸ ਸਮੇਂ ਸਿਹਤ ਸੁਪਰਵਾਈਜ਼ਰ ਵਰਿੰਦਰ ਮੋਹਨ ਤੇ ਕੁਲਵੰਤ ਸਿੰਘ ਨੇ ਕਿਹਾ ਕੇ ਡੇਂਗੂ ਤੋਂ ਬਚਾਓ ਲਈ ਮੀਹਾਂ ਦੇ ਸੀਜਨ ਨੂੰ ਧਿਆਨ 'ਚ ਰੱਖਦਿਆਂ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਤੇ ਫਰਿਜਾਂ ਦੀ ਹਰ ਹਫ਼ਤੇ ਸਫ਼ਾਈ ਕੀਤੀ ਜਾਵੇ ਤੇ ਮੱਛਰਦਾਨੀ ਜਾਂ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਇਸ ਸਮੇਂ ਸਰਪੰਚ ਹਰਬੰਸ ਕੌਰ, ਅਮਨਦੀਪ ਸਿੰਘ, ਸਤੁਤੀ ਝਾਂਜੀ, ਆਸ਼ਾ ਵਰਕਰ ਤੇ ਨਗਰ ਨਿਵਾਸੀ ਹਾਜ਼ਰ ਸਨ।