ਸੰਜੀਵ ਗੁਪਤਾ, ਅਜੀਤ ਅਖਾੜਾ, ਜਗਰਾਓਂ

ਬੀਤੀ ਅੱਧੀ ਰਾਤ ਨੂੰ ਸਿੱਧਵਾਂ ਬੇਟ ਰੋਡ 'ਤੇ ਟਾਈਮ ਬੰਨ ਕੇ ਆਹਮੋ ਸਾਹਮਣੇ ਹੋਏ ਦੋ ਗੁੱਟਾਂ ਦੀ ਲੜ੍ਹਾਈ 'ਚ ਟਰੱਕ ਡਰਾਈਵਰ ਮੌਤ ਦੀ ਭੇਟ ਚੜ੍ਹ ਗਿਆ। ਇਹ ਟਰੱਕ ਡਰਾਈਵਰ ਪੁੱਤ ਨਾਲ ਜਲੰਧਰ ਜਾ ਰਿਹਾ ਸੀ। ਇੱਕ ਗੁੱਟ ਵੱਲੋਂ ਉਸ ਨੂੰ ਵਿਰੋਧੀ ਗੁੱਟ ਦਾ ਸਮਝ ਕੇ ਉਸ 'ਤੇ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਬਿਲਾਸਪੁਰ ਵਾਸੀ ਗੁਰਮੇਲ ਸਿੰਘ ਉਰਫ ਰਾਜਾ ਇੱਟਾਂ ਦਾ ਭਰਿਆ ਟਰੱਕ ਆਪਣੇ ਪੁੱਤ ਨਾਲ ਜਲੰਧਰ ਲੈ ਕੇ ਜਾ ਰਿਹਾ ਸੀ। ਅੱਧੀ ਰਾਤ ਨੂੰ ਜਗਰਾਓਂ ਜਲੰਧਰ ਰੋਡ ਪਿੰਡ ਬੋਦਲਵਾਲਾ ਨੇੜੇ ਸੜਕ 'ਤੇ ਰੌਲਾ ਰੱਪਾ ਅਤੇ ਇੱਕ ਮੋਟਰਸਾਈਕਲ ਦੀ ਤੋੜ ਫੋੜ ਦੇਖਣ ਲਈ ਪੁੱਤ ਨੂੰ ਟਰੱਕ ਵਿਚ ਬੈਠਣ ਦਾ ਕਹਿ ਕੇ ਗੁਰਮੇਲ ਸਿੰਘ ਖੁਦ ਥੱਲੇ ਉਤਰ ਗਿਆ। ਜਿਉਂ ਹੀ ਉਹ ਘਟਨਾ ਸਥੱਲ ਨੇੜੇ ਪੁੱਜਾ ਤਾਂ ਇੱਕ ਕਾਰ ਤੇਜ ਰਫ਼ਤਾਰ ਨਾਲ ਉਸ ਵੱਲ ਵਧੀ ਅਤੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਇਸ ਘਟਨਾ ਵਿਚ ਗੁਰਮੇਲ ਸਿੰਘ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਉਕਤ ਥਾਂ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਗੁੱਟਾਂ ਵਿਚ ਜੰਮ ਕੇ ਲੜਾਈ ਹੋਈ ਸੀ। ਇਸ ਮਾਮਲੇ ਵਿਚ ਥਾਣਾ ਸਦਰ ਜਗਰਾਓਂ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਨੇ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।