ਪਲਵਿੰਦਰ ਸਿੰਘ ਢੁੱਡੀਕੇ ਲੁਧਿਆਣਾ : ਪੀਏਯੂ ਲੁਧਿਆਣਾ ਦੇ ਭਾਸ਼ਾਵਾਂ ਪੱਤਰਕਾਰੀ ਤੇ ਸੱਭਿਆਚਾਰ ਵਿਭਾਗ ਦੇ ਸਾਬਕਾ ਮੁਖੀ ਤੇ ਅੰਗਰੇਜ਼ੀ ਅਧਿਆਪਕ ਰਹੇ ਪੰਜਾਬੀ ਲੇਖਕ ਲੇਖਕ ਡਾ: ਐੱਐੱ

ਸੇਵਕ ਅੱਜ ਨਵੀਂ ਦਿੱਲੀ ਚ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਸੱਭਿਆਚਾਰ ਅਕਾਡਮੀ ਦੇ ਸੰਸਥਾਪਕ , ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਥੀਏਟਰ ਦੀ ਦੁਨੀਆਂ ਦੇ ਵੀ ਮੰਨੇ ਪ੍ਰਮੰਨੇ ਨਿਰਦੇਸ਼ਕ ਸਨ।

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੰਗ ਰਾਈਟਰਜ਼ ਐਸੋਸੀਏਸ਼ਨ ਸਥਾਪਤ ਕਰਕੇ ਉਨ੍ਹਾਂ ਨੇ ਲਗਪਗ ਚਾਰ ਦਹਾਕੇ ਇਸ ਯੂਨੀਵਰਸਿਟੀ ਦੇ ਅਨੇਕਾਂ ਵਿਦਿਆਰਥੀਆਂ ਨੂੰ ਸਾਹਿੱਤ ਸਿਰਜਣਾ ਦੇ ਰਾਹ ਤੋਰਿਆ। ਉਨ੍ਹਾਂ ਦਾ ਕਾਵਿ ਨਾਟ ਫਰਹਾਦ, ਨਾਟਕ ਸੁਕਰਾਤ ਤੇ ਗ਼ਜ਼ਲ ਸੰਗ੍ਰਹਿ ਰੁੱਤ ਕੰਡਿਆਲੀ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਰਚਨਾਵਾਂ ਵੀ ਉਨ੍ਹਾਂ ਰਚੀਆਂ।

ਤ੍ਰੈਮਾਸਿਕ ਪੱਤਰ ਜੀਵਨ ਸਾਂਝਾਂ ਤੇ ਸੰਚਾਰ ਦੇ ਵੀ ਉਹ ਲੰਮਾ ਸਮਾਂ ਸੰਪਾਦਕ ਤੇ ਸੰਚਾਲਕ ਰਹੇ।ਪਿਛਲੇ ਦਿਨੀ 10 ਨਵੰਬਰ ਨੂੰ ਉਹ ਪੀਏਯੂ ਬੈਂਕ ਵਿਚ ਆਪਣਾ ਲਾਈਫ ਸਰਟੀਫਿਕੇਟ ਦੇ ਕੇ ਜਾਣ ਸਮੇ ਮਿਲ ਕੇ ਗਏ ਸਨ। ਆਪਣੀ ਜੀਵਨ ਸਾਥਣ ਅੰਮ੍ਰਿਤਾ ਸੇਵਕ ਦੇ ਵਿਛੋੜੇ ਤੋਂ ਬਾਦ ਉਹ ਲਗਪਗ ਟੁੱਟ ਗਏ ਸਨ।

ਡਾ: ਸੇਵਕ ਦੇ ਵਿਛੋੜੇ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ: ਉੱਘੇ ਸਿੱਖਿਆ ਸ਼ਾਸਤਰੀ ਡਾ: ਸ ਪ ਸਿੰਘ, ਪ੍ਰੋ: ਰਵਿੰਦਰ ਭੱਠਲ,ਪ੍ਰਧਾਨ ਪੰਜਾਬੀ ਸੱਭਿਆਚਾਰ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ.ਮਹਿੰਦਰ ਕੌਰ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਡਾ.ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਸਮੂਹ ਮੈਬਰਾਂ ਨੇ ਝਾਂਜਰ ਟੀ ਵੀ ਟੋਰੰਟੋ ਦੇ ਸੰਚਾਲਕ ਤੇ ਡਾ: ਸੇਵਕ ਦੇ ਨਿਕਟਵਰਤੀ ਕਲਾਕਾਰ ਰਵਿੰਦਰ ਜੱਸਲ, ਡਾ: ਨਿਰਮਲ ਜੌੜਾ ਸ: ਦਲਜੀਤ ਸਿੰਘ ਜੱਸਲ ਨੇ ਵੀ ਡਾ: ਐੱ ਐੱ ਸੇਵਕ ਦੇ ਦੇਹਾਂਤ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Posted By: Jagjit Singh