ਪੱਤਰ ਪੇ੍ਰਕ, ਖੰਨਾ : ਪਿੰਡ ਮਾਣਕਮਾਜਰਾ ਤੋਂ ਲੁਹਾਰ ਮਾਜਰਾ ਤਕ 21 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਤਕਰੀਬਨ ਡੇਢ ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਦੇ ਓਐੱਸਡੀ ਡਾ. ਗੁਰਮੁੱਖ ਚਾਹਲ ਵੱਲੋਂ ਕੀਤਾ ਗਿਆ। ਡਾ. ਚਾਹਲ ਨੇ ਕਿਹਾ ਕਿ ਖੰਨਾ ਹਲਕੇ ਦੀ ਕੋਈ ਵੀ ਸੜਕ ਖ਼ਰਾਬ ਨਹੀਂ ਰਹਿਣ ਨਹੀਂ ਦਿੱਤੀ ਜਾਵੇਗੀ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਯੋਗ ਅਗਵਾਈ 'ਚ ਹਲਕੇ ਅਧੀਨ ਪੈਂਦੇ ਪਿੰਡਾਂ, ਕਸਬਿਆਂ ਤੇ ਵੱਖ ਵੱਖ ਸ਼ਹਿਰਾਂ 'ਚ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ।ਉਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਲੋਕਾਂ ਅਪੀਲ ਕੀਤੀ ਕਿ ਸੜਕਾਂ ਦੀਆਂ ਬਰਮਾ 'ਤੇ ਮਿੱਟੀ ਜ਼ਰੂਰ ਲਗਾਈ ਜਾਵੇ ਤਾਂ ਕਿ ਸੜਕਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੰਡੀ ਬੋਰਡ ਦੇ ਐੱਸਡੀਓ ਹਰਿਦਰ ਸਿੰਘ, ਜੇਈ ਜੋਗਿਦਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਬਾਬਾ ਬਿੱਟੂ, ਪ੍ਰਧਾਨ ਧਰਮਪਾਲ, ਪੰਚ ਹੰਸਰਾਜ ਸਿੰਘ, ਹਰਜੀਤ ਸਿੰਘ ਖੰਨੇ ਵਾਲੇ, ਧਰਮਿੰਦਰ ਸਿੰਘ, ਕੁਲਵੰਤ ਸਿੰਘ, ਧੰਨਾ ਸਿੰਘ, ਅਮਰੀਕ ਸਿੰਘ, ਗੁਰਿੰਦਰ ਸਿੰਘ ਧਾਲੀਵਾਲ, ਵੀਰਦਵਿੰਦਰ ਸਿੰਘ ਤੇ ਹਰਿੰਦਰ ਸਿੰਘ ਹਨੀ ਆਦਿ ਹਾਜ਼ਰ ਸਨ।