ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰਰੀਤ ਸਿੰਘ ਬੀਜਾ ਵੱਲੋਂ ਆਪਣੇ ਚੋਣ ਪੋ੍ਗਰਾਮ ਤਹਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ 6 ਦਸੰਬਰ ਨੂੰ ਡਾ. ਬੀਜਾ ਵੱਲੋਂ ਸਰਕਲ ਮਲੌਦ ਦਿਹਾਤੀ ਦੇ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ।

ਸਰਕਲ ਮਲੌਦ ਦਿਹਾਤੀ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਝੱਮਟ ਨੇ ਦੱਸਿਆ ਡਾ. ਜਸਪ੍ਰਰੀਤ ਸਿੰਘ ਬੀਜਾ, ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਸਹਾਰਨਮਾਜਰਾ ਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਵੱਲੋਂ ਸਰਕਲ ਦਿਹਾਤੀ ਦੇ ਪਿੰਡ ਝੱਮਟ, ਜਗੇੜਾ, ਕੁਲਾੜ੍ਹ, ਸਿਆੜ੍ਹ, ਕਿਲਾ ਹਾਂਸ, ਭੀਖੀ, ਜੀਰਖ, ਲਹਿਲ, ਕਰਤਾਰਪੁਰ, ਚਾਪੜਾ, ਕੂਹਲੀ ਖੁਰਦ, ਕੂਹਲੀ ਕਲਾਂ, ਬੇਰ ਖੁਰਦ, ਬੇਰ ਕਲਾਂ, ਗੋਸਲਾ, ਧੌਲ ਖੁਰਦ, ਧੌਲ ਕਲਾਂ, ਰੋਸ਼ੀਆਣਾ, ਪੰਧੇਰ ਖੇੜੀ ਤੇ ਸਹਾਰਨਮਾਜਰਾ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਦੌਰਾਨ ਦੋਵੇਂ ਪਾਰਟੀਆਂ ਦੇ ਭਵਿੱਖ ਦੇ ਪ੍ਰਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ 12 ਦਸੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਇਲ ਫੇਰੀ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।