ਪੱਤਰ ਪੇ੍ਰਕ, ਖੰਨਾ : ਡਾ. ਅੰਬੇਡਕਰ ਮਿਸ਼ਨ ਸੁਸਾਇਟੀ( ਰਜਿ.) ਪੰਜਾਬ ਖੰਨਾ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਵਸ ਡਾ. ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋਂ ਤੇ ਮੁੱਖ ਬੁਲਾਰੇ ਵਜੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਤਰਲੋਕ ਸਿੰਘ ਚੌਹਾਨ ਸ਼ਾਮਲ ਹੋਏ। ਪ੍ਰਰੋਗਰਾਮ ਦੀ ਸ਼ੁਰੂਆਤ ਕੁਲਵੰਤ ਸਿੰਘ ਮਹਿਮੀ, ਰਾਮ ਸਿੰਘ ਅਲਬੇਲਾ ਤੇ ਹਰਭਜਨ ਸਿੰਘ ਜੱਲੋਵਾਲ ਵੱਲੋਂ ਧਾਰਮਿਕ ਤੇ ਬਾਬਾ ਸਾਹਿਬ ਦੇ ਗਾਣੇ ਗਾ ਕੇ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫ਼ਤੀ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਐਡਵੋਕੇਟ ਤਰਲੋਕ ਸਿੰਘ ਚੌਹਾਨ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸੰਸਾਰ ਨੂੰ ਗਿਆਨ ਦਾ ਚਾਨਣ ਵੰਡਣ ਲੱਗਿਆਂ ਕੋਈ ਵੀ ਭੇਦ-ਭਾਵ ਨਹੀਂ ਕੀਤਾ। ਉਨ੍ਹਾਂ ਦੇਸ਼ ਦੇ ਅਛੂਤਾਂ, ਪੱਛੜੇ ਵਰਗਾਂ ਤੇ ਨਾਰੀ ਜਾਤੀ ਲਈ ਬਹੁਤ ਕੰਮ ਕੀਤਾ। ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਆਧੁਨਿਕ ਭਾਰਤ ਦੇ ਨਿਰਮਾਤਾ ਸਨ, ਜਿਨ੍ਹਾਂ ਨੇ ਅਨੇਕਾਂ ਦੁੱਖ ਝੱਲਦੇ ਹੋਏ ਭਾਰਤ ਦੇ ਗ਼ਰੀਬਾਂ, ਮਜ਼ਦੂਰਾਂ ਤੇ ਅੌਰਤਾਂ ਦੀ ਭਲਾਈ ਲਈ ਬਹੁਤ ਹੀ ਜ਼ਿਆਦਾ ਕੰਮ ਕੀਤਾ। ਉਨ੍ਹਾਂ ਮਜ਼ਬੂਰ ਗ਼ਰੀਬ ਲੋਕਾਂ ਦੇ ਹਾਲਾਤਾਂ ਨੂੰ ਵੇਖਦਿਆਂ ਮਨੁੱਖੀ ਹੱਕਾਂ ਦੀ ਖਾਤਰ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਸਾਨੂੰ ਡਾ. ਅੰਬੇਡਕਰ ਸਾਹਿਬ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਗ਼ਰੀਬ ਵਰਗ ਦੀ ਭਲਾਈ ਲਈ ਕੰਮ ਕਰਨਾ ਹਰ ਵਿਅਕਤੀ ਦਾ ਕਰਤੱਵ ਹੈ। ਸਮਾਗਮ ਨੂੰ ਰਜੇਸ਼ ਕੁਮਾਰ ਪ੍ਰਧਾਨ ਪੰਜਾਬ ਚੈਪਟਰ (ਡੀਆਈਸੀਸੀਆਈ), ਰਵੀ ਕਾਂਤ ਸਾਬਕਾ ਮੁਖੀ ਐੱਸਸੀ/ਐੱਸਟੀ ਹੱਬ ਪੰਜਾਬ, ਹਾਈ ਕੋਰਟ ਦੇ ਐਡਵੋਕੇਟ ਹਰਭਿੰਦਰ ਸਿੰਘ, ਫਾਦਰ ਫੈਲਿਕਸ ਸ਼ੇਰਗਿੱਲ, ਡਾ. ਰਾਜਵਿੰਦਰ ਸਿੰਘ, ਪਿ੍ਰੰਸੀਪਲ ਜਸਵੰਤ ਸਿੰਘ ਮਿੱਤਰ, ਰਾਜ ਸਿੰਘ ਸੁਹਾਵੀ, ਰਜੀਵ ਕੁਮਾਰ, ਬਲਬੀਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਿ੍ਰੰਸੀਪਲ ਤਾਰਾ ਸਿੰਘ, ਪ੍ਰਰੇਮ ਸਿੰਘ ਬੰਗੜ, ਅਜਮੇਰ ਸਿੰਘ, ਮੇਜਰ ਸਿੰਘ, ਕੌਂਸਲਰ ਸੁਖਮਨਜੀਤ ਸਿੰਘ, ਸਵਰਨ ਸਿੰਘ ਿਛੱਬਰ, ਸੁਰਿੰਦਰ ਸਿੰਘ ਗੋਹ, ਬੇਅੰਤ ਸਿੰਘ ਕੌੜੀ, ਸੁਪਰਡੈਂਟ ਗੁਰਨਾਮ ਸਿੰਘ, ਈਸ਼ਰ ਸਿੰਘ, ਬਲਬੀਰ ਸਿੰਘ ਸੁਹਾਵੀ, ਖੁਸ਼ੀ ਰਾਮ ਚੌਹਾਨ, ਕੈਪਟਨ ਸ਼ਿਵ ਸਿੰਘ, ਨੇਤਰ ਸਿੰਘ, ਹਰਮੇਸ਼ ਕੁਮਾਰ ਜੱਸਲ, ਲੈਕਚਰਾਰ ਜੰਗ ਸਿੰਘ, ਡਾ. ਰਮੇਸ਼ ਕੁਮਾਰ, ਇੰਸਪੈਕਟਰ ਰਘਵੀਰ ਸਿੰਘ, ਹਰਦੀਪ ਸਿੰਘ ਨਸਰਾਲੀ, ਰਮਨਦੀਪ ਸਿੰਘ, ਡਾ. ਸੋਹਣ ਸਿੰਘ, ਮਹਿੰਦਰ ਸਿੰਘ ਮਾਨੂੰਪੁਰ, ਸੁਰਿੰਦਰ ਸਿੰਘ ਮਾਨੂੰਪੁਰ, ਰਾਜ ਕੁਮਾਰ ਲਖੀਆ ਤੇ ਦਵਿੰਦਰ ਸਿੰਘ ਲੱਕੀ ਆਦਿ ਮੈਂਬਰ ਹਾਜ਼ਰ ਸਨ।