v> ਹਰਜੋਤ ਸਿੰਘ ਅਰੋੜਾ, ਲੁਧਿਆਣਾ : ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਕਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਉਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਜੋਨ ਬਣਾਉਣਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ 17 ਨਵੇਂ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਅਤੇ ਇਕ ਕੰਟੋਨਮੈਂਟ ਜ਼ੋਨ ਬਣਾਇਆ ਹੈ। ਜਿਸ ਵਿਚ ਦੋਰਾਹਾ ਦੇ ਹੈਵਨਲੀ ਪੈਲੇਸ ਨੂੰ ਇਕ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇੱਥੇ 17 ਲੋਕ ਕੋਰੋਨਾ ਦੀ ਲਾਗ ਤੋਂ ਗ੍ਰਸਤ ਪਾਏ ਗਏ ਹਨ। ਸੀਨੀਅਰ ਨਾਗਰਿਕ ਹੈਵਨਲੀ ਪੈਲੇਸ ਵਿੱਚ ਰਹਿੰਦੇ ਹਨ।

ਇਸ ਤੋਂ ਇਲਾਵਾ ਬੀਆਰਐੱਸ ਨਗਰ ਬੀ ਬਲਾਕ, ਨਹਿਰੂ ਨਗਰ ਹਾਊਸ ਨੰਬਰ 19, ਬਸੰਤ ਐਵੇਨਿਊ ਸਟਰੀਟ ਨੰਬਰ 3, ਫਰੈਂਡਜ਼ ਕਲੋਨੀ ਮੁੰਡੀਆ, ਚੰਡੀਗੜ੍ਹ ਰੋਡ ਸਟਰੀਟ ਨੰਬਰ ਦੋ ਮੁੰਡੀਆ, ਪੁਲਿਸ ਕਲੋਨੀ ਸਿਵਲ ਲਾਈਨ, ਕੈਲਾਸ਼ ਚੌਕ ਨੇੜੇ ਰਾਮ ਨਗਰ, ਪਿੰਡ ਮਲਕਪੁਰੀ ਬਲਾਕ ਮਾਨਪੁਰ, ਜੋਸ਼ੀ ਨਗਰ ਹੈਬੋਵਾਲ, 55 ਬੀ ਬਲਾਕ ਰਾਜਗੁਰੂ ਨਗਰ, ਵਿਸ਼ਾਲ ਨਗਰ ਦੇ ਸਾਰੇ ਨਵੇਂ ਕੰਟੋਨਮੈਂਟ ਖੇਤਰਾਂ ਵਿੱਚ ਪੰਜ ਕੋਰੋਨਾ ਲਾਗ ਗ੍ਰਸਤ ਮਰੀਜ਼ ਪਾਏ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 31 ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ ਹਨ।

Posted By: Sunil Thapa