ਸਟਾਫ ਰਿਪੋਰਟਰ, ਖੰਨਾ : ਸ਼ਨਿੱਚਰਵਾਰ 'ਬਿ੍ਜ ਲਾਲ ਕਾਂਤਾ ਦੇਵੀ ਚੈਰੀਟੇਬਲ ਟਰੱਸਟ ਖੰਨਾ' ਵਲੋਂ ਬਿ੍ਜ ਲਾਲ ਗੁਪਤਾ ਦੇ ਪਦਚਿੰਨ੍ਹਾਂ 'ਤੇ ਚਲਦੇ ਹੋਏ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਲਈ ਏਐੱਸ ਕਾਲਜ ਖੰਨਾ ਦੇ ਪਿੰ੍ਸੀਪਲ ਡਾ. ਆਰਐੱਸ ਝਾਂਜੀ ਨੂੰ 70 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਤਾਂ ਜੋ ਇਹ ਵਿਦਿਆਰਥੀ ਇਸ ਅੌਖੇ ਸਮੇਂ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਕਾਲਜ ਪੁੱਜਣ 'ਤੇ ਪਿੰ੍ਸੀਪਲ ਡਾ. ਆਰਐੱਸ ਝਾਂਜੀ ਨੇ ਚੈਰੀਟੇਬਲ ਟਰੱਸਟ ਦੇ ਮੈਂਬਰ ਸਰਵਸ਼੍ਰੀ ਵਿਨੋਦ ਗੁਪਤਾ, ਰਾਜੀਵ ਗੁਪਤਾ, ਚਿਰਾਗ ਗੁਪਤਾ, ਸਾਰਥਕ ਗੁਪਤਾ, ਅਕਾਂਕਸ਼ਾ ਗੁਪਤਾ ਤੇ ਇਸ਼ੀਤਾ ਗੁਪਤਾ ਦਾ ਸਵਾਗਤ ਕੀਤਾ।
ਟਰੱਸਟ ਦੇ ਪ੍ਰਧਾਨ ਵਿਨੋਦ ਗੁਪਤਾ ਨੇ ਦੱਸਿਆ ਪਰਿਵਾਰਕ ਟਰੱਸਟ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ ਤਕਰੀਬਨ 6,25,000 ਰੁਪਏ ਦੀ ਰਾਸ਼ੀ ਦਾਨ ਕੀਤੀ ਗਈ ਹੈ ਤੇ ਭਵਿੱਖ 'ਚ ਵੀ ਅਜਿਹੀ ਆਰਥਿਕ ਮਦਦ ਦਿੱਤੀ ਜਾਂਦੀ ਰਹੇਗੀ।
ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ, ਕਾਲਜ ਸਕੱਤਰ ਤੇਜਿੰਦਰ ਸ਼ਰਮਾ ਤੇ ਸਮੂਹ ਮੈਂਬਰਾਂ ਨੇ ਕਾਲਜ ਨੂੰ ਇਹ ਰਾਸ਼ੀ ਦਾਨ ਕਰਨ ਲਈ ਬਿ੍ਜ ਲਾਲ ਕਾਂਤਾ ਦੇਵੀ ਚੈਰੀਟੇਬਲ ਟਰੱਸਟ ਖੰਨਾ ਦਾ ਧੰਨਵਾਦ ਕੀਤਾ।