ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਜ਼ਬਰਦਸਤੀ ਘਰ ਅੰਦਰ ਦਾਖਲ ਹੋਏ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦੀ ਆਬਰੂ ਲੁੱਟ ਲਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. ਛੇ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਉਸ ਦਾ ਪਹਿਲਾ ਪਤੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਇਲਾਕੇ ਦੇ ਰਹਿਣ ਵਾਲੇ ਰਣਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਸਾਲ 2020 ਵਿੱਚ ਉਸ ਦਾ ਵਿਆਹ ਬਾਬਾ ਬਕਾਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਲ ਹੋਇਆ ਸੀ। ਅਣਬਣ ਦੇ ਚਲਦਿਆਂ ਮਾਰਚ 2016 ਪੀੜਤਾ ਨੇ ਆਪਣੇ ਪਤੀ ਕੋਲੋਂ ਤਲਾਕ ਲੈ ਲਿਆ। 28 ਮਾਰਚ ਨੂੰ ਪੀੜਤਾ ਦਾ ਪਤੀ ਰਣਜੀਤ ਨਗਰ ਇਲਾਕੇ ਵਿੱਚ ਉਸ ਦੇ ਘਰ ਜ਼ਬਰਦਸਤੀ ਵੜ ਆਇਆ। ਘਰ ਅੰਦਰ ਵੜਦੇ ਸਾਰ ਹੀ ਮੁਲਜ਼ਮ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਬੇਹਾਲ ਕਰਨ ਤੋਂ ਬਾਅਦ ਰਣਜੀਤ ਸਿੰਘ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਔਰਤ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਉਸ ਦੇ ਕੁਝ ਗਹਿਣੇ ਵੀ ਗੁੰਮ ਹੋ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਉਪਰ ਰਣਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਥਾਣੇਦਾਰ ਮਨਜਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਵੇਗੀ।

Posted By: Amita Verma