ਪੱਤਰ ਪ੍ਰੇਰਕ, ਖੰਨਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਲਾਕ ਸੰਮਤੀ ਮੈਂਬਰ ਖੰਨਾ ਮਨਜੀਤ ਕੌਰ ਮਾਣਕਮਾਜਰਾ ਵੱਲੋਂ ਯੂਵਕ ਸੇਵਾਵਾਂ ਕਲੱਬ ਮਾਣਕਮਾਜਰਾ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਦਿੱਤੀਆਂ ਗਈਆਂ। ਬੁਟ ਤੇ ਕੋਟੀਆਂ ਵੰਡਣ ਦੀ ਰਸਮ ਓਐੱਸਡੀ ਵਿਧਾਇਕ ਡਾ. ਗੁਰਮੁਖ ਸਿੰਘ ਚਾਹਲ ਤੇ ਮਨਜੀਤ ਕੌਰ ਮਾਣਕਮਾਜਰਾ ਵੱਲੋਂ ਕੀਤੀ ਗਈ। ਡਾ. ਚਾਹਲ ਵੱਲੋਂ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ ਗਈ। ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਮਾਣਕਮਾਜਰਾ ਤੇ ਮਨਜੀਤ ਕੌਰ ਮਾਣਕਮਾਜਰਾ ਨੇ ਕਿਹਾ ਕਿ ਉਹ ਲੋਕ ਭਲਾਈ ਦੇ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਿਣਗੇ। ਲੋੜਵੰਦ ਬੱਚਿਆਂ ਨੂੰ ਚੀਜ਼ਾਂ ਵੰਡ ਕੇ ਮਨ ਨੂੰ ਸਕੂਨ ਮਿਲਦਾ ਹੈ।

ਇਸ ਮੌਕੇ ਭਿਲੰਦਰ ਸਿੰਘ ਭੰਡਾਲ, ਧਰਮਪਾਲ, ਨੰਬਰਦਾਰ ਹਰਪਾਲ ਸਿੰਘ, ਜਸਵਿੰਦਰ ਸਿੰਘ ਬਿੱਟੂ, ਧੰਨਾ ਸਿੰਘ, ਪੰਚ ਹੰਸਰਾਜ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਲਖਵਿੰਦਰ ਸਿੰਘ ਮੁੱਖ ਅਧਿਆਪਕ, ਆਸ਼ਤੋਸ, ਅੰਜਲੀ ਗੌੜਾ, ਰਮਨਦੀਪ ਕੌਰ, ਸਾਹਿਬਜੀਤ ਸਿੰਘ, ਸਵਰਨ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਪੰਚ ਹਰਪਾਲ ਕੌਰ, ਪੰਚ ਪਰਮਜੀਤ ਕੌਰ, ਬਹਾਦਰ ਸਿੰਘ, ਸੋਹਣ ਸਿੰਘ, ਬਲਜਿੰਦਰ ਕੌਰ, ਸੋਮਨਾਥ ਸਿੰਘ, ਕੁਲਵੰਤ ਸਿੰਘ ਕਾਂਤੀ, ਸਤਵੰਤ ਸਿੰਘ, ਹਰਵਿੰਦਰ ਸਿੰਘ, ਗੁਰਿੰਦਰ ਸਿੰਘ ਰਤਨਹੇੜੀ, ਅੰਮਿ੍ਰਤ ਸਿੰਘ ਜਰਗ, ਰਣਜੀਤ ਸਿੰਘ, ਮੋਹਣ ਸਿੰਘ, ਤੇਜ਼ਵੰਤ ਸਿੰਘ, ਹਰਬੰਸ ਸਿੰਘ ਹਾਜ਼ਰ ਸਨ।