ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਕਿਸਾਨ ਖੇਤ ਮਜ਼ਦੂਰ ਸੈੱਲ ਹਲਕਾ ਪਾਇਲ ਕਾਂਗਰਸ ਦੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਗਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਦੇ ਗਿੱਲ ਸਪੋਰਟਸ ਕਲੱਬ ਤੇ ਬਾਬਾ ਸੀਹਾਂ ਸਿੰਘ ਕ੍ਰਿਕਟ ਕਲੱਬ ਲਈ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਉੱਦਮ ਸਦਕਾ ਖੇਡ ਕਿੱਟਾਂ ਮਹੁੱਈਆ ਕਰਵਾਈਆਂ। ਚੇਅਰਮੈਨ ਗਿੱਲ ਬੇਰਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉੱਦਮ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਜਸਵੰਤ ਸਿੰਘ ਬੇਰਕਲਾਂ, ਚੇਅਰਮੈਨ ਨਿਰਭੈ ਸਿੰਘ, ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਖੇੜਾ, ਜਗਦੇਵ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਪ੍ਰਧਾਨ ਗੁਰਬਿੰਦਰ ਸਿੰਘ ਬਿੰਦਾ, ਹਰਪ੍ਰਰੀਤ ਸਿੰਘ ਗਿੱਲ, ਹਨੀ ਗਿੱਲ, ਜਸਪ੍ਰਰੀਤ ਸਿੰਘ ਗਿੱਲ, ਨਰਿੰਦਰ ਗਿੱਲ, ਦਲਵੀਰ ਸਿੰਘ, ਅਮਨ ਸਿੰਘ, ਮਨਰਾਜ ਸਿੰਘ ਗਿੱਲ, ਹੈਰੀ ਸਿੰਘ, ਗੁਰਮੇਹਰ ਸਿੰਘ, ਬਾਬਾ ਨਛੱਤਰ ਸਿੰਘ, ਮਨਕੋਮਲਪ੍ਰਰੀਤ ਸਿੰਘ, ਲੱਕੀ ਬੇਰਕਲਾਂ, ਸੰਦੀਪ ਸਿੰਘ, ਗੁਰਪ੍ਰਰੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।