ਗੌਰਵ ਕੁਮਾਰ ਸਲੂਜਾ, ਲੁਧਿਆਣਾ : ਕੋਰੋਨਾ ਪਾਜ਼ੇਟਿਵ ਜ਼ਿਲ੍ਹਾ ਮੰਡੀ ਅਫ਼ਸਰ ਜਸਬੀਰ ਕੌਰ ਦੀ ਸਿਹਤ 'ਚ ਹੁਣ ਸੁਧਾਰ ਆ ਰਿਹਾ ਹੈ ਤੇ ਉਹ ਗੰਭੀਰ ਸਥਿਤੀ 'ਚੋਂ ਨਿਕਲ ਗਏ ਹਨ, ਜਿਸ ਨਾਲ ਮੰਡੀ ਅਫਸਰ ਦੇ ਪਰਿਵਾਰ ਨੇ ਸ਼ੁਕਰਾਨਾ ਕੀਤਾ ਹੈ। ਇਸ ਤੋਂ ਪਹਿਲਾਂ ਮੰਡੀ 'ਚ ਡਿਊਟੀ ਦੌਰਾਨ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਜਸਬੀਰ ਕੌਰ ਵੀ ਪਾਜ਼ੇਟਿਵ ਸਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ ਅਤੇ ਆਈਸੀਯੂ ਵਿਚ ਰੱਖਿਆ ਗਿਆ ਸੀ ਅਤੇ ਅੱਜ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨੂ ੰਦੇਖਦੇ ਹੋਏ ਨਿੱਜੀ ਰੂਮ 'ਚ ਸ਼ਿਫਟ ਕੀਤਾ ਗਿਆ ਹੈ। ਡੀਅੱੈਮਓ ਨੇ ਦੱਸਿਆ ਕਿ ਅੱਜ ਸਵੇਰੇ ਓਨ੍ਹਾਂ ਨੂੰ ਨਿੱਜੀ ਰੂਮ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦਸਿਆ ਕਿ ਇਕ ਟੈਸਟ ਅਜੇ 30 ਅਪ੍ਰਰੈਲ ਨੂੰ ਵੀ ਹੋਵੇਗਾ, ਜਿਸਦੀ ਬਾਅਦ ਵਿਚ ਹੀ ਸਥਿਤੀ ਸਪੱਸ਼ਟ ਹੋਵੇਗੀ। ਜ਼ਿਕਰਯੋਗ ਹੈ ਕਿ ਬਹਾਦਰਕੇ ਰੋਡ ਸਬਜ਼ੀ ਮੰਡੀ ਕਰਿਫ਼ਊ ਦੋਰਾਨ ਵੀ ਖੁੱਲ੍ਹਦੀ ਰਹੀ ਤੇ ਉਥੋਂ ਹੀ ਕੋਰੋਨਾ ਵਾਇਰਸ ਨੇ ਅੱਗੇ ਕਈ ਵਿਅਕਤੀਆਂ 'ਤੇ ਪ੍ਰਭਾਵ ਪਾ ਕੇ ਮਰੀਜ਼ ਬਣਾ ਦਿੱਤਾ,ਜਿਸ ਕਾਰਨ ਕਈਆਂ ਨੂੰ ਕੁਅਰੰਟਾਈਨ ਕੀਤਾ ਗਿਆ ਤੇ ਕਈ ਵਿਅਕਤੀ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ।