ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਨਗਰ ਪੰਚਾਇਤ ਮਲੌਦ ਅਧੀਨ ਪੈਂਦੇ ਪਿੰਡ ਸੋਮਲ ਖੇੜੀ ਵਿਖੇ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਦੀ ਵੰਡ ਆਪ ਆਗੂਆਂ ਤੇ ਕੌਂਸਲਰਾਂ ਦੀ ਹਾਜ਼ਰੀ 'ਚ ਸ਼ੁਰੂ ਕਰਵਾਈ ਗਈ। ਉਚੇਚੇ ਤੌਰ 'ਤੇ ਹਾਜ਼ਰ ਪੀਏਡੀਬੀ ਬੈਂਕ ਦੇ ਚੇਅਰਮੈਨ ਮੁਕੰਦ ਸਿੰਘ ਕਿਸ਼ਨਪੁਰਾ ਤੇ ਸੀਨੀਅਰ ਆਗੂ ਠੇਕੇਦਾਰ ਪਰਮਜੀਤ ਸਿੰਘ ਰੋੜੀਆਂ ਦਾ ਆਪ ਆਗੂਆਂ ਵੱਲੋਂ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਕੌਂਸਲਰ ਰਛਪਾਲ ਸਿੰਘ ਪਾਲਾ, ਕੌਂਸਲਰ ਗੁਰਜੰਟ ਸਿੰਘ ਬਿੱਲੂ, ਨੰਬਰਦਾਰ ਅਵਤਾਰ ਸਿੰਘ ਸੋਮਲ ਖੇੜੀ, ਯੂਥ ਆਗੂ ਬਹਾਦਰ ਸਿੰਘ ਸੋਮਲ ਖੇੜੀ ਆਦਿ ਹਾਜ਼ਰ ਸਨ।