ਜਗਦੇਵ ਗਰੇਵਾਲ, ਜੋਧਾਂ : ਸੰਯੁੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਲ੍ਹਾ ਰਾਏਪੁੁਰ ਵਿਖੇ ਸਰਕਾਰ ਵਿਰੁੱਧ ਲਗਾਤਾਰ ਧਰਨਾ ਜਾਰੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪੀਐੱਸਈਬੀ ਇੰਪਲਾਈਜ ਫੈੱਡਰੇਸ਼ਨ (ਏਟਕ) ਦੇ ਸਰਕਲ ਪ੍ਰਧਾਨ ਕਰਤਾਰ ਸਿੰਘ, ਕਰਨੈਲ ਸਿੰਘ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕੇਂਦਰ ਸਰਕਾਰ ਨੂੰ ਸੰਯੁੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਜੇ ਸਰਕਾਰ ਨੇ ਗੱਲਬਾਤ ਨਾ ਕੀਤੀ ਤਾਂ ਇਹ ਅੰਦੋਲਨ ਰਹਿੰਦੀਆਂ ਮੰਗਾਂ ਮਨਵਾਏ ਬਿਨਾਂ ਖਤਮ ਨਹੀਂ ਹੋਵੇਗਾ। ਇਸ ਮੌਕੇ ਆਗੂ ਅਮਨਦੀਪ ਕੌਰ, ਸੁੁਖਵਿੰਦਰ ਕੌਰ, ਗੁੁਰਮੀਤ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਗਤਾਰ ਸਿੰਘ ਚਕੋਹੀ, ਸੁੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਗੁੁਰਉਪਦੇਸ਼ ਸਿੰਘ ਘੁੰਗਰਾਣਾ, ਰਣਧੀਰ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਬਿਕਰ ਸਿੰਘ, ਹਰਦਿਆਲ ਸਿੰਘ, ਗੁੁਲਜ਼ਾਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਕਰਨੈਲ ਸਿੰਘ, ਨੱਛਤਰ ਸਿੰਘ, ਨੰਬਰਦਾਰ ਨਿਰਭੈ ਸਿੰਘ, ਚਤਰ ਸਿੰਘ, ਗੁੁਰਤਾਜ ਸਿੰਘ, ਜਗਤਾਰ ਸਿੰਘ, ਸੁੁਰਜੀਤ ਸਿੰਘ, ਹਾਕਮ ਸਿੰਘ ਬਾਰਾ ਸਿੰਘ ਆਦਿ ਹਾਜ਼ਰ ਸਨ।