ਢਾਬਾ ਮਾਲਕ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਢਾਬਾ ਮਾਲਕ ਨੇ ਗਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Publish Date: Mon, 08 Dec 2025 07:12 PM (IST)
Updated Date: Tue, 09 Dec 2025 04:13 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਦੇ ਦੁਸਹਿਰਾ ਮੈਦਾਨ ਨੇੜ੍ਹੇ ਇੱਕ ਢਾਬਾ ਮਾਲਕ ਅਮਰਜੀਤ ਸਿੰਘ ਨੇ ਬੀਤੀ ਰਾਤ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅਮਰਜੀਤ ਸਿੰਘ ਦੁਸਹਿਰਾ ਮੈਦਾਨ ਨੇੜ੍ਹੇ ਢਾਬਾ ਚਲਾਉਂਦਾ ਸੀ ਅਤੇ ਉਹ ਇਕੱਲਾ ਹੀ ਰਹਿੰਦਾ ਸੀ। ਅਮਰਜੀਤ ਸਿੰਘ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ, ਜੋ ਕਿ ਵਿਆਹਿਆ ਵੀ ਨਹੀਂ ਸੀ। ਅੱਜ ਸਵੇਰੇ ਜਦੋਂ ਢਾਬਾ ਖੋਲਿ੍ਹਆ ਗਿਆ ਤਾਂ ਦੇਖਿਆ ਕਿ ਅਮਰਜੀਤ ਸਿੰਘ ਛੱਤ ਵਿਚ ਲੱਗੇ ਪੱਖੇ ਦੀ ਹੁੱਕ ਨਾਲ ਗਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੋਈ ਸੀ। ਥਾਣਾ ਮੁਖੀ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਟੀਮ ਵਲੋਂ ਢਾਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪਰ ਉੱਥੋਂ ਕੋਈ ਵੀ ਸੁਸਾਇਡ ਨੋਟ ਨਾ ਮਿਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਆਤਮ-ਹੱਤਿਆ ਕਿਉਂ ਕੀਤੀ। ਪੁਲਿਸ ਅਨੁਸਾਰ ਇਕੱਲੇਪਣ ਕਾਰਨ ਅਮਰਜੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜਿਸ ਕਾਰਨ ਉਸਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਪੁਲਿਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਭਿਜਵਾ ਦਿੱਤਾ ਹੈ।