ਦਲਵਿੰਦਰ ਸਿੰਘ ਰਛੀਨ, ਰਾਏਕੋਟ

ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੀ ਰੋਕਥਾਮ ਤੇ ਸਰਬੱਤ ਦੇ ਭਲੇ ਲਈ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆ ਅਰਦਾਸ ਕੀਤੀ ਗਈ। ਜਿਸ ਵਿਚ ਗ੍ੰਥੀ ਭਾਈ ਹਰਦੀਪ ਸਿੰਘ ਨੇ ਅਕਾਲ ਪੁਰਖ ਵਾਹਿਗੂਰ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕਿ ਦੁਨੀਆ ਵਿਚ ਮਹਾਮਾਰੀ ਤੋਂ ਸਮੁੱਚੀ ਮਾਨਵਤਾ ਨੂੰ ਬਚਾਉਣ, ਉਥੇ ਸਰਬੱਤ ਦਾ ਭਲਾ ਕਰੋ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਵੀ ਬਿਮਾਰੀ ਜਾਂ ਮਹਾਮਾਰੀ ਤੋਂ ਬਚਾਉਣ ਲਈ ਜਿੱਥੇ ਦਵਾ-ਦਾਰੂ ਬਹੁਤ ਜ਼ਰੂਰੀ ਹੈ, ਉਥੇ ਅਰਦਾਸ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਲਈ ਸਮੱੁਚੀ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਇਸ ਸਮੇਂ ਮੈਨੇਜਰ ਕੰਵਲਜੀਤ ਸਿੰਘ, ਡਾ. ਹਰਪਾਲ ਸਿੰਘ ਗਰੇਵਾਲ, ਗੁਰਸ਼ਰਨ ਸਿੰਘ ਗਰੇਵਾਲ, ਸਤਪਾਲ ਸਿੰਘ ਝੋਰੜਾਂ, ਮੈਨੇਜਰ ਭਾਈ ਹਰਦੀਪ ਸਿੰਘ, ਮੈਨੇਜਰ ਨਿਰਭੈ ਸਿੰਘ, ਲਖਵੀਰ ਸਿੰਘ ਸੋਨੀ, ਪਿਸ਼ੌਰਾ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।