ਸਟਾਫ ਰਿਪੋਰਟਰ, ਖੰਨਾ : ਸਥਾਨਕ ਪ੍ਰਰਾਚੀਨ ਗੁੱਗਾ ਮੰਡੀ ਸ਼ਿਵ ਮੰਦਰ ਦੇ ਪੁਜਾਰੀ ਪੰਡਿਤ ਦੇਸ਼ਰਾਜ ਸ਼ਾਸਤਰੀ ਤੇ ਕੀਰਤਨ ਮੰਡਲੀ ਦੀ ਸਨੇਹਾ ਰਾਣੀ, ਸੁਨੀਤਾ ਵਿਨਾਇਕ, ਰੀਟਾ ਲੁਟਾਵਾ ਦਾ ਰਾਧਾ ਕ੍ਰਿਸ਼ਨ ਮੰਦਿਰ ਫਗਵਾੜਾ ਵਿਖੇ ਕੈਨੇਡਾ ਤੋਂ ਆਏ ਵਤਸ ਗੋਤਰ ਬ੍ਰਾਹਮਣ ਐੱਨਆਰਆਈ ਹਰੀ ਕ੍ਰਿਸ਼ਨ ਸ਼ਰਮਾ ਪਤਨੀ ਵੀਨੂ ਸ਼ਰਮਾ ਨੇ ਦੇਸ਼ ਰਾਜ ਸ਼ਾਸਤਰੀ ਨੂੰ ਅੰਗ-ਸੰਗ ਕੱਪੜੇ ਦੇ ਕੇ ਸਨਮਾਨਿਤ ਕੀਤਾ।

ਐੱਨਆਰਆਈ ਹਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਭਾਰਤੀ ਸੰਸਕ੍ਰਿਤੀ ਨੂੰ ਕਾਇਮ ਰੱਖਣ 'ਚ ਬ੍ਰਾਹਮਣਾਂ ਦਾ ਅਹਿਮ ਯੋਗਦਾਨ ਹੈ। ਵੇਦਾਂ, ਪੁਰਾਣਾਂ, ਰਾਮਾਇਣ, ਮਹਾਭਾਰਤ ਤੇ ਭਗਵਦ ਗੀਤਾ 'ਚ ਦਰਜ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਬ੍ਰਾਹਮਣਾਂ ਨੇ ਹੀ ਕੀਤਾ ਹੈ। ਸ਼ਰਮਾ ਨੇ ਕਿਹਾ ਭਾਰਤੀ ਸੱਭਿਆਚਾਰ ਪੂਰੀ ਦੁਨੀਆਂ 'ਚ ਸਰਬੋਤਮ ਹੈ। ਸਾਡੇ ਸੱਭਿਆਚਾਰ ਕਾਰਨ ਮਾਂ, ਬਾਪ, ਭਰਾ, ਭੈਣ, ਪਤੀ-ਪਤਨੀ ਤੇ ਹੋਰ ਸਾਰੇ ਰਿਸ਼ਤੇ ਇੱਕ ਧਾਗੇ 'ਚ ਬੱਝੇ ਹੋਏ ਹਨ। ਹਰ ਘਰ 'ਚ ਪੂਜਾ-ਪਾਠ, ਵੇਦ ਮੰਤਰਾਂ ਦੀ ਗੂੰਜ ਸੁਣਾਈ ਦਿੰਦੀ ਹੈ। ਇਸ ਮੌਕੇ ਮੰਦਰ ਦੇ ਮੁਖੀ ਤਿੰ੍ਬਕ ਦੱਤ, ਸੰਜੀਵ ਸ਼ਰਮਾ, ਵਤਸ ਗੋਤਰ ਦੇ ਬ੍ਰਾਹਮਣ ਹਾਜ਼ਰ ਸਨ।